ਲਾਲ ਕਿਲ੍ਹੇ ਦੇ ਗੇਟ ਹੋਏ ਮੁੜ ਬੰਦ

TeamGlobalPunjab
1 Min Read

ਨਵੀਂ ਦਿੱਲੀ: ਭਾਰਤੀ ਪੁਰਾਤੱਤਵ ਵਿਭਾਗ ਵੱਲੋਂ ਸੈਲਾਨੀਆਂ ਤੇ ਆਮ ਲੋਕਾਂ ਲਈ ਲਾਲ ਕਿਲ੍ਹਾ ਮੁੜ 27 ਤੋਂ 31 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ, ਪਰ ਵਿਭਾਗ ਵੱਲੋਂ ਜਾਰੀ ਆਦੇਸ਼ ‘ਚ ਇਸ ਨੂੰ ਬੰਦ ਰੱਖਣ ਸਬੰਧੀ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ।

ਦੱਸ ਦਈਏ ਇਸ ਤੋਂ ਪਹਿਲਾਂ ਬਰਡ ਫਲੂ ਦੇ ਮੱਦੇਨਜ਼ਰ ਇਹ ਇਤਿਹਾਸਕ ਇਮਾਰਤ 19 ਤੋਂ 22 ਜਨਵਰੀ ਤੇ ਫਿਰ ਇਹ ਇਮਾਰਤ ਗਣਤੰਤਰ ਦਿਵਸ ਦੌਰਾਨ 22 ਤੋਂ 26 ਜਨਵਰੀ ਤੱਕ ਬੰਦ ਰਹੀ ਸੀ। 26 ਜਨਵਰੀ ਨੂੰ ਹਿੰਸਾ ਦੌਰਾਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੁਰਾਤੱਤਵ ਵਿਭਾਗ ਨੇ ਇੱਕ ਵਾਰ ਫਿਰ ਲਾਲ ਕਿਲ੍ਹੇ ਦੇ ਗੇਟ ਬੰਦ ਕਰ ਦਿੱਤੇ ਹਨ।

ਇਸਤੋਂ ਇਲਾਵਾ ਕੇਂਦਰੀ ਸੱਭਿਆਚਾਰਕ ਤੇ ਸੈਰ-ਸਪਾਟਾ ਮੰਤਰੀ ਪ੍ਰਹਲਾਦ ਪਟੇਲ ਨੇ ਇਸ ਤੋਂ ਪਹਿਲਾਂ ਕਿਲ੍ਹੇ ਦਾ ਦੌਰਾ ਕਰਕੇ ਵਿਭਾਗ ਤੋਂ ਰਿਪੋਰਟ ਮੰਗੀ ਸੀ।

Share this Article
Leave a comment