ਕਵਾਡ ‘ਚ ਸ਼ਾਮਲ ਚਾਰੇ ਦੇਸ਼ ਕਰਨਗੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ

TeamGlobalPunjab
1 Min Read

 ਵਾਸ਼ਿੰਗਟਨ:– ਵ੍ਹਾਈਟ ਹਾਊਸ ਨੇ ਬੀਤੇ ਮੰਗਲਵਾਰ ਨੂੰ ਕਿਹਾ ਕਿ ਕਵਾਡ ‘ਚ ਸ਼ਾਮਲ ਚਾਰੇ ਦੇਸ਼ਾਂ ਦੇ ਆਗੂ ਅਗਲੇ ਸੰਮੇਲਨ ‘ਚ ਕੋਰੋਨਾ ਦੀਆਂ ਚੁਣੌਤੀਆਂ, ਆਰਥਿਕ ਸੰਕਟ, ਪੌਣ ਪਾਣੀ ਪਰਿਵਰਤਨ ਵਰਗੇ ਮੁੱਦਿਆਂ ‘ਤੇ ਚਰਚਾ ਕਰਨਗੇ। ਕਵਾਡ ‘ਚ ਭਾਰਤ, ਅਮਰੀਕਾ, ਜਾਪਾਨ ਤੇ ਆਸਟ੍ਰੇਲੀਆ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਪ੍ਰਮੁੱਖ ਆਗੂਆਂ ਦਾ ਸੰਮੇਲਨ 12 ਮਾਰਚ ਨੂੰ ਆਨਲਾਈਨ ਕੀਤਾ ਜਾਵੇਗਾ।

ਇਸਤੋਂ ਇਲਾਵਾ ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਜੈਨ ਪਾਕੀ ਨੇ ਕਿਹਾ ਇਹ ਪ੍ਰਰੋਗਰਾਮ ਰਾਸ਼ਟਰਪਤੀ ਜੋਅ ਬਾਇਡਨ ਦੇ ਉੁਨ੍ਹਾਂ ਬਹੁਪੱਖੀ ਪ੍ਰਰੋਗਰਾਮਾਂ ‘ਚੋਂ ਇਕ ਹੈ ਜਿਹੜਾ ਹਿੰਦ-ਪ੍ਰਸ਼ਾਂਤ ਖੇਤਰ ‘ਚ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਨਜ਼ਦੀਕੀ ਸਹਿਯੋਗ ਨੂੰ ਅਹਿਮੀਅਤ ਦੇਣ ਨਾਲ ਜੁੜਿਆ ਹੋਇਆ ਹੈ।

ਦੱਸ ਦਈਏ ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈੱਡ ਪ੍ਰਾਈਸ ਨੇਕਿਹਾ ਕਿ ਸਿਖਰ ਸੰਮੇਲਨ ਪੇਸ਼ ਆ ਰਹੀਆਂ ਅਹਿਮ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੋਸ਼ਿਸ਼ ਕਰਨ ਤੇ ਸਹਿਯੋਗ ਦੀ ਆਦਤ ਪਾਉਣ ਦੀ ਕਵਾਡ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਖਣੀ ਕੋਰੀਆ ਦੇ ਕਵਾਡ ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

TAGGED: ,
Share this Article
Leave a comment