ਜੰਮੂ-ਕਸ਼ਮੀਰ ਦੇ ਹਸਪਤਾਲ ‘ਚ ਅੱਤਵਾਦੀ ਦੀ ਮੌਤ ‘ਤੇ ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ

Rajneet Kaur
2 Min Read

ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ  ਭਾਰਤੀ ਦੂਤਘਰ ਦੇ ਇੰਚਾਰਜ ਨੂੰ ਤਲਬ ਕਰਕੇ ਜੰਮੂ-ਕਸ਼ਮੀਰ ਦੇ ਇੱਕ ਹਸਪਤਾਲ ਵਿੱਚ ਪਾਕਿਸਤਾਨੀ ਨਾਗਰਿਕ ਦੀ ਕਥਿਤ ਤੌਰ ’ਤੇ ਹੋਈ ਹੱਤਿਆ ’ਤੇ ਵਿਰੋਧ ਦਰਜ  ਕਰਾਇਆ ਹੈ। ਜਿਸ ਨੇ  ਜੰਮੂ-ਕਸ਼ਮੀਰ ਵਿੱਚ ਫੌਜ ਦੀ ਇੱਕ ਚੌਕੀ ‘ਤੇ ਹਮਲਾ ਕਰਨ ਲਈ ਘੁਸਪੈਠ ਕੀਤੀ ਸੀ।

ਭਾਰਤ ‘ਚ ਅਧਿਕਾਰੀਆਂ ਨੇ ਦੱਸਿਆ ਕਿ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਮੂਹ ਦੇ ਸਿੱਖਿਅਤ ਗਾਈਡ ਅਤੇ ਪਾਕਿਸਤਾਨੀ ਫੌਜ ਦੇ ਏਜੰਟ ਤਬਾਰਕ ਹੁਸੈਨ ਨੇ 21 ਅਗਸਤ ਨੂੰ ਰਾਜੌਰੀ ਦੇ ਨੌਸ਼ਹਿਰਾ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਉਸ ਨੂੰ ਭਾਰਤੀ ਫੌਜੀਆਂ ਨੇ ਗੋਲੀ ਮਾਰ ਕੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਸੀ। ਬਾਅਦ ਵਿੱਚ ਉਸਨੂੰ ਮਿਲਟਰੀ ਹਸਪਤਾਲ ਰਾਜੌਰੀ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸਦੀ ਇੱਕ ਸਰਜਰੀ ਹੋਈ ਜਿਸ ਦੌਰਾਨ ਸੈਨਿਕਾਂ ਨੇ ਉਸਦੀ ਜਾਨ ਬਚਾਉਣ ਲਈ ਤਿੰਨ ਯੂਨਿਟ ਖੂਨ ਦਾਨ ਕੀਤਾ। ਪਰ 3 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।

ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਦੇ ਕੋਟਲੀ ਦੇ ਸਬਜ਼ਕੋਟ ਦੇ ਰਹਿਣ ਵਾਲੇ ਹੁਸੈਨ ਦੀ ਲਾਸ਼ ਪਾਕਿਸਤਾਨ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਇਹ ਪਹਿਲੀ ਘਟਨਾ ਹੈ ਜਦੋਂ ਪਾਕਿਸਤਾਨ ਨੇ ਕਿਸੇ ਅੱਤਵਾਦੀ ਦੀ ਲਾਸ਼ ਨੂੰ ਸਵੀਕਾਰ ਕੀਤਾ ਹੈ।

ਇਸਲਾਮਾਬਾਦ ਵਿੱਚ, ਵਿਦੇਸ਼ ਦਫ਼ਤਰ ਨੇ ਕਿਹਾ ਕਿ ਉਸਨੇ ਭਾਰਤੀ ਡਿਪਲੋਮੈਟ ਨੂੰ ਤਲਬ ਕੀਤਾ ਅਤੇ ਹੁਸੈਨ ਦੀ “ਗੈਰ-ਨਿਆਇਕ ਹੱਤਿਆ” ‘ਤੇ ਵਿਰੋਧ ਦਰਜ ਕਰਵਾਇਆ ਹੈ।

- Advertisement -
Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment