ਵਿਧਾਨਸਭਾ ਅੰਦਰ ਗੂੰਜਿਆ ਈਵੀਐਮ ਮਸ਼ੀਨ ਦਾ ਮਸਲਾ, ਹਰਜੀਤ ਗਰੇਵਾਲ ਨੇ ਦਿੱਤਾ ਮੋੜਵਾਂ ਜਵਾਬ

TeamGlobalPunjab
2 Min Read

ਚੰਡੀਗੜ੍ਹ : ਦੇਸ਼ ਅੰਦਰ ਈਵੀਐਮ ਮਸ਼ੀਨਾਂ ਨਾਲ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਲਗਾਤਾਰ ਚੋਣ ਪ੍ਰਣਾਲੀ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾਂਦੇ ਹਨ। ਖ਼ਾਸ ਤੌਰ ਤੇ ਜੇਕਰ ਗੱਲ ਭਾਜਪਾ ਦੀ ਕਰੀਏ ਤਾਂ ਭਾਜਪਾ ਨੂੰ ਇਸ ਈਵੀਐਮ ਮਸ਼ੀਨ ਦੇ ਕਾਰਨ ਕਾਫੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ । ਇਸ ਦੇ ਚਲਦੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਅੱਜ ਵਿਰੋਧੀਆਂ ਨੂੰ ਮੋੜਵਾਂ ਜਵਾਬ ਦਿੱਤਾ ਹੈ । ਜੀ ਹਾਂ ਹਰਜੀਤ ਗਰੇਵਾਲ ਨੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਚੋਣ ਕਾਂਗਰਸ ਪਾਰਟੀ ਜਿੱਤਦੀ ਹੈ ਤਾਂ ਈਵੀਐਮ ਮਸ਼ੀਨ ਤੇ ਕੋਈ ਸਵਾਲ ਨਹੀਂ ਚੁੱਕਿਆ ਪਰ ਜਦੋਂ ਚੋਣ ਭਾਜਪਾ ਜਿੱਤ ਜਾਂਦੀ ਹੈ ਤਾਂ ਈਵੀਐੱਮ ਮਸ਼ੀਨ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਹਨ । ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਇਕ ਸੰਵਿਧਾਨਕ ਸੰਸਥਾ ਹੈ ਅਤੇ ਜੇਕਰ ਕਿਸੇ ਨੂੰ ਈਵੀਐਮ ਮਸ਼ੀਨ ਰਾਹੀਂ ਹੋਣ ਵਾਲੀ ਚੋਣ ਤੋਂ ਕੋਈ ਦਿੱਕਤ ਹੈ ਤਾਂ ਉਹ ਚੋਣ ਕਮਿਸ਼ਨ ਜਾਂ ਸੁਪਰੀਮ ਕੋਰਟ ਦੇ ਨਾਲ ਗੱਲਬਾਤ ਕਰ ਸਕਦਾ ਹੈ । ਇਸ ਮੌਕੇ ਉਨ੍ਹਾਂ ਵਿਧਾਨ ਸਭਾ ਵਿੱਚ ਚੁੱਕੇ ਗਏ ਈਵੀਐਮ ਮਸ਼ੀਨਾਂ ਦੇ ਮਸਲੇ ਤੇ ਵੀ ਪ੍ਰਤੀਕਰਮ ਦਿੱਤਾ ।

ਦੱਸ ਦੇਈਏ ਕਿ ਲਗਾਤਾਰ ਭਾਜਪਾ ਪਾਰਟੀ ਤੇ ਦੋਸ਼ ਲੱਗਦੇ ਆਏ ਹਨ ਕਿ ਈਵੀਐੱਮ ਵਿੱਚੋਂ ਨਿਕਲੀ ਹੋਈ ਸਰਕਾਰ ਹੈ । ਜਿਸ ਦੇ ਚੱਲਦਿਆਂ ਅੱਜ ਹਰਜੀਤ ਗਰੇਵਾਲ ਵੱਲੋਂ ਇਸ ਤੇ ਸਪੱਸ਼ਟੀਕਰਨ ਦਿੱਤਾ ਗਿਆ ਹੈ । ਹੁਣ ਅਜਿਹੇ ਵਿੱਚ ਆਉਂਦੇ ਦਿਨੀਂ ਸਿਆਸੀ ਸਮੀਕਰਣ ਕੀ ਰਹਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ

Share this Article
Leave a comment