ਹਿਮਾਚਲ ਦੀ ਪਹਿਲੀ ਫੁੱਲ ਮੰਡੀ ਹੋਈ ਬੰਦ, ਦੁਕਾਨਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ

Rajneet Kaur
3 Min Read

ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਦੀ ਪਹਿਲੀ ਫੁੱਲ ਮੰਡੀ ਆੜ੍ਹਤੀਆਂ ਵੱਲੋਂ ਕਾਰੋਬਾਰ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਬੰਦ ਕਰ ਦਿੱਤੀ ਗਈ ਹੈ। ਦਸ ਦਈਏ ਕਿ  ਇਸ ਸਾਲ ਅਜੇ ਤੱਕ ਇੱਥੇ ਕੋਈ ਫੁੱਲ ਨਹੀਂ ਵਿਕਿਆ। ਮੰਡੀ ਦੇ 10 ਆੜ੍ਹਤੀਆਂ ਨੇ ਦੁਕਾਨਾਂ ਦੀਆਂ ਚਾਬੀਆਂ ਵੀ ਮਾਰਕੀਟ ਕਮੇਟੀ ਨੂੰ ਸੌਂਪ ਦਿੱਤੀਆਂ ਹਨ।

ਹੁਣ ਫੁੱਲਾਂ ਦੀ ਮੰਡੀ ਨੂੰ ਨਾਲ ਲੱਗਦੀ ਸੇਬ ਮੰਡੀ ਨਾਲ ਮਿਲਾਇਆ ਜਾ ਰਿਹਾ ਹੈ। ਜਿਸ ਦੇ ਨਿਰਦੇਸ਼ ਖੇਤੀਬਾੜੀ ਮੰਤਰੀ ਚੰਦਰ ਕੁਮਾਰ ਨੇ ਦਿੱਤੇ ਹਨ। ਹੁਣ ਮਾਰਕੀਟ ਕਮੇਟੀ ਨੇ 10 ਦੁਕਾਨਾਂ ਦੀ ਨਿਲਾਮੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਦਸਣਯੋਗ ਹੈ ਕਿ  ਫੁੱਲ ਮੰਡੀ ਪਰਵਾਣੂ ਨੂੰ ਬੰਦ ਕਰਨ ਦੀ ਚਰਚਾ ਕੋਵਿਡ ਦੇ ਦੌਰ ਤੋਂ ਹੀ ਸ਼ੁਰੂ ਹੋ ਗਈ ਸੀ। ਮੰਡੀ ਤੋਂ ਨਾ ਤਾਂ ਫੁੱਲ ਉਤਪਾਦਕਾਂ ਨੂੰ ਕੋਈ ਲਾਭ ਹੋਇਆ ਹੈ ਅਤੇ ਨਾ ਹੀ ਵਪਾਰੀ ਅਤੇ ਆੜ੍ਹਤੀ ਕੁਝ ਕਮਾ ਸਕੇ ਹਨ।

ਇਸ ਤੋਂ ਬਾਅਦ ਏਜੰਟਾਂ ਨੇ ਇੱਥੇ ਕਾਰੋਬਾਰ ਨਾ ਕਰਨ ਦਾ ਫੈਸਲਾ ਕੀਤਾ ਸੀ। ਭਾਵੇਂ ਕਿ ਮਾਰਕੀਟ ਕਮੇਟੀ ਵੱਲੋਂ ਆੜ੍ਹਤੀਆਂ ਨੂੰ ਦੁਕਾਨਾਂ ਖੋਲ੍ਹਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਆੜ੍ਹਤੀਆਂ ਨੇ ਕੋਈ ਹੁੰਗਾਰਾ ਨਹੀਂ ਭਰਿਆ। ਉਨ੍ਹਾਂ ਦੁਕਾਨਾਂ ਖਾਲੀ ਕਰਵਾ ਕੇ ਚਾਬੀਆਂ ਮਾਰਕੀਟ ਕਮੇਟੀ ਨੂੰ ਸੌਂਪ ਦਿੱਤੀਆਂ ਹਨ। ਦਲਾਲਾਂ ਨੇ ਦੱਸਿਆ ਕਿ ਬਾਹਰਲੇ ਰਾਜਾਂ ਤੋਂ ਵਪਾਰੀ ਇੱਥੇ ਫੁੱਲਾਂ ਦੀ ਮੰਡੀ ਵਿੱਚ ਫੁੱਲ ਖਰੀਦਣ ਲਈ ਨਹੀਂ ਆ ਰਹੇ ਹਨ। ਇਸ ਦੇ ਨਾਲ ਹੀ ਮੰਡੀ ਵਿੱਚ ਫੁੱਲਾਂ ਨੂੰ ਸਟੋਰ ਕਰਨ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਇਸ ਕਾਰਨ ਖਰੀਦਿਆ ਫੁੱਲ ਵੀ ਖਰਾਬ ਹੋ ਜਾਂਦਾ ਹੈ। ਕੁੱਲੂ, ਸਿਰਮੌਰ, ਸ਼ਿਮਲਾ ਸਮੇਤ ਸੋਲਨ ਜ਼ਿਲ੍ਹੇ ਦੇ ਡਾਂਗਰੀ, ਘਾਟੀ, ਕੰਡਾਘਾਟ, ਦੇਓਥੀ, ਧਰਮਪੁਰ, ਭੋਜੰਗਰ ਅਤੇ ਚੈਲ ਖੇਤਰਾਂ ਵਿੱਚ ਫੁੱਲਾਂ ਦੀ ਪੈਦਾਵਾਰ ਤਿਆਰ ਹੈ। ਇੱਥੋਂ ਦੇ ਉਤਪਾਦਕਾਂ ਨੂੰ ਆਪਣੇ ਫੁੱਲ ਚੰਡੀਗੜ੍ਹ ਅਤੇ ਦਿੱਲੀ ਭੇਜਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੰਡੀ ਕਮੇਟੀ ਸੋਲਨ ਦੇ ਸਕੱਤਰ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਫੁੱਲ ਮੰਡੀ ਦੀਆਂ ਦਸ ਦੁਕਾਨਾਂ ਨੂੰ ਸੇਬ ਮੰਡੀ ਪਰਵਾਣੂ ਨਾਲ ਜੋੜਿਆ ਜਾ ਰਿਹਾ ਹੈ। ਜਿਸ ਦੇ ਆਦੇਸ਼ ਵੀ ਖੇਤੀਬਾੜੀ ਮੰਤਰੀ ਨੇ ਦਿੱਤੇ ਹਨ। ਹੁਣ ਦੁਕਾਨਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment