ਮਾਲੇਰਕੋਟਲਾ :- ਮਾਲੇਰਕੋਟਲਾ ਦੀ ਠੰਢੀ ਸੜਕ ’ਤੇ ਮੌਜੂਦ ਇਕ ਭੀਮਾ ਕੈਮੀਕਲ ਫੈਕਟਰੀ ’ਚ ਬੀਤੇ ਸੋਮਵਾਰ ਦੇਰ ਰਾਤ ਅਚਾਨਕ ਅੱਗ ਲੱਗ ਗਈ। ਅੱਗ ’ਤੇ ਕਾਬੂ ਪਾਉਣ ਲਈ ਮਾਲੇਰਕੋਟਲਾ ਦੀ ਨਿੱਜੀ ਫੈਕਟਰੀ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਸੰਗਰੂਰ, ਅਹਿਮਦਗੜ੍ਹ ਤੇ ਧੂਰੀ ਤੋਂ ਗੱਡੀਆਂ ਮੌਕੇ ’ਤੇ ਪਹੁੰਚੀਆਂ, ਜਿੱਥੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਕੈਮੀਕਲ ਫੈਕਟਰੀ ’ਚ ਲੱਗੀ ਅੱਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਮੌਕੇ ’ਤੇ ਪ੍ਰਸ਼ਾਨਿਕ ਅਧਿਕਾਰੀ, ਐਂਬੂਲੈਂਸ ਆਦਿ ਪਹੁੰਚੇ ਹਨ, ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਮੌਕੇ ’ਤੇ ਮੌਜੂਦ ਐੱਸਡੀਐੱਮ ਟੀ ਬੈਨਿਥ ਤੇ ਤਹਿਸੀਲਦਾਰ ਬਾਦਲਦੀਨ ਨੇ ਕਿਹਾ ਕਿ ਅੱਗ ਕਾਫ਼ੀ ਭਿਆਨਕ ਤਰੀਕੇ ਨਾਲ ਭੜਕ ਗਈ ਸੀ। ਉਹਨਾਂ ਦੱਸਿਆ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।