ਪ੍ਰਸਿੱਧ ਸਵਰਗੀ ਲੇਖਕ ਖ਼ੁਸ਼ਵੰਤ ਸਿੰਘ ਦੀ ਪੁਸਤਕ ’ਤੇ ਬਣੇਗੀ ਫਿਲਮ

TeamGlobalPunjab
1 Min Read

ਨਿਊਜ਼ ਡੈਸਕ –  ਪ੍ਰਸਿੱਧ ਸਵਰਗੀ ਲੇਖਕ ਖ਼ੁਸ਼ਵੰਤ ਸਿੰਘ ਦੀ ਪੁਸਤਕ ‘ਟਰਬਨ ਟੌਰਨੈਡੋ’ ’ਤੇ ਫ਼ਿਲਮ ਬਣਨ ਜਾ ਰਹੀ ਹੈ ਤੇ ਇਸ ਫ਼ਿਲਮ ਦਾ ਨਾਂਅ ਹੋਵੇਗਾ ‘ਫ਼ੌਜਾ’। ਇਹ ਫ਼ਿਲਮ ‘ਸਿੱਖ ਸੁਪਰਮੈਨ’ ਵਜੋਂ ਜਾਣੇ ਜਾਂਦੇ ਮੈਰਾਥਨ ਦੌੜਾਕ ਫੌਜਾ ਸਿੰਘ ’ਤੇ ਆਧਾਰਤ ਹੈ। ਫੌਜਾ ਸਿੰਘ 109 ਸਾਲਾਂ ਦੇ ਹਨ, ਜਿਨ੍ਹਾਂ ਨੇ ਮੈਰਾਥਨ ਦੌੜਾਕ ’ਚ ਵਿਸ਼ਵ ਰਿਕਾਰਡ ਤੋੜ ਕੇ ਇਸ ਉਮਰ ’ਚ ਆਪਣੀ ਊਰਜਾ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਦੱਸ ਦਈਏ ਉਮੰਗ ਕੁਮਾਰ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਦੀ ਇਸ ਬਾਇਓਪਿਕ ਨੂੰ ਡਾਇਰੈਕਟ ਕਰ ਰਹੇ ਹਨ।

ਉਮੰਗ ਕੁਮਾਰ ਪਹਿਲਾਂ ‘ਮੇਰੀ ਕੌਮ’ ਤੇ ‘ਸਰਬਜੀਤ’ ਜਿਹੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫ਼ੌਜਾ ਸਿੰਘ ਦੀ ਕਹਾਣੀ ਉਨ੍ਹਾਂ ਵਿਰੁੱਧ ਖੜ੍ਹੇ ਕੀਤੇ ਗਏ ਅੜਿੱਕਿਆਂ ਨੂੰ ਉਜਾਗਰ ਕਰੇਗੀ। ਉਨ੍ਹਾਂ ਦੀ ਇੱਛਾ ਸ਼ਕਤੀ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਦੀ ਹੈ; ਜਿਨ੍ਹਾਂ ਨੂੰ ਸਮਾਜ ਤੇ ਉਨ੍ਹਾਂ ਦੀ ਉਮਰ ਕਾਰਨ ਚੁਣੌਤੀ ਦਿੱਤੀ ਗਈ।

ਨਿਰਮਾਤਾ ਕੁਣਾਲ ਸ਼ਿਵਦਾਸਾਨੀ ਦਾ ਮੰਨਣਾ ਹੈ ਕਿ ਇਹ ਇੱਕ ਅਜਿਹੇ ਵਿਅਕਤੀ ਦੀ ਸੋਹਣੀ ਕਹਾਣੀ ਹੈ, ਜਿਸ ਨੂੰ ਮੈਰਾਥਨ ’ਚ ਦੌੜਨ ਦੇ ਜਨੂੰਨ ਦਾ ਅਹਿਸਾਸ ਹੁੰਦਾ ਹੈ ਤੇ ਜੋ ਉਸ ਦੇ ਵਰਲਡ ਆਇਕੌਨ ਦੇ ਰੂਪ ’ਚ ਪਛਾਣ ਦਿਵਾਉਣ ਵਾਲੀ ਐਪਿਕ ਯਾਤਰਾ ਨੂੰ ਦਰਸਾਉਂਦੀ ਹੈ।

- Advertisement -

TAGGED: ,
Share this Article
Leave a comment