ਵੇਨਿਸ ਮਾਲ ‘ਚ ਚੱਲ ਰਹੀ ਸੀ ਫਿਲਮ ‘ਟਾਈਗਰ 3’, ਦਰਸ਼ਕਾਂ ਨੂੰ ਬਾਹਰ ਕੱਢ ਕੇ ਸਿਨੇਮਾ ਹਾਲ ਨੂੰ ਕੀਤਾ ਸੀਲ

Rajneet Kaur
2 Min Read

ਨਿਊਜ਼ ਡੈਸਕ: ਗ੍ਰੇਟਰ ਨੋਇਡਾ ਦੇ ਗ੍ਰੈਂਡ ਵੇਨਿਸ ਮਾਲ ‘ਤੇ ਸਖ਼ਤ ਕਾਰਵਾਈ ਕੀਤੀ ਗਈ ਹੈ। ਇੱਥੇ ਸਿਨੇਮਾਘਰ ਵਿੱਚ ਸਲਮਾਨ ਖਾਨ ਦੀ ਫਿਲਮ ਟਾਈਗਰ 3 ਚੱਲ ਰਹੀ ਸੀ, ਜਦੋਂ ਗੌਤਮ ਬੁੱਧ ਨਗਰ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਉੱਥੇ ਪਹੁੰਚ ਗਈ ਅਤੇ ਸਿਨੇਮਾ ਨੂੰ ਸੀਲ ਕਰ ਦਿੱਤਾ। ਚਲਦੀ ਫਿਲਮ  ਦੌਰਾਨ ਪਹਿਲਾਂ ਸਿਨੇਮਾ ਹਾਲ ਵਿੱਚ ਬੈਠੇ ਦਰਸ਼ਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਫਿਰ ਸਿਨੇਮਾ ਨੂੰ ਸੀਲ ਕਰ ਦਿੱਤਾ ਗਿਆ। ਪ੍ਰਸ਼ਾਸਨ ਨੇ ਇਸ ਦਾ ਕਾਰਨ ਵੀ ਦੱਸਿਆ ਹੈ। ਆਓ ਜਾਣਦੇ ਹਾਂ ਕੀ ਹੈ ਇਹ ਪੂਰਾ ਮਾਮਲਾ?

ਦੱਸਿਆ ਜਾਂਦਾ ਹੈ ਕਿ ਮਾਲ ਦੇ ਮਾਲਕ ਦਾ 1.95 ਕਰੋੜ ਰੁਪਏ ਬਕਾਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਕਈ ਬਿਲਡਰ ਡਿਫਾਲਟਰਾਂ ਦੀ ਸੂਚੀ ਵਿੱਚ ਸ਼ਾਮਿਲ ਹਨ। ਜਿਨ੍ਹਾਂ ਨੇ ਵਾਰ-ਵਾਰ ਨੋਟਿਸ ਦੇਣ ਤੋਂ ਬਾਅਦ ਵੀ ਬਕਾਇਆ ਨਹੀਂ ਦਿੱਤਾ। ਇਸ ਵਿੱਚ ਵੇਨਿਸ ਮਾਲ ਵੀ ਸ਼ਾਮਿਲ ਹੈ। ਪ੍ਰਸ਼ਾਸਨ ਨੇ 1.95 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕਰਨ ‘ਤੇ ਕਸਨਾ ਦੇ ਵੈਨਿਸ ਮਾਲ ਦੇ ਸਿਨੇਮਾ ਹਾਲ ਨੂੰ ਸੀਲ ਕਰ ਦਿੱਤਾ ਹੈ।

ਕਈ ਵਾਰ ਦਿੱਤੇ ਗਏ ਨੋਟਿਸ

ਬਿਲਡਰ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਪਰ ਇਸ ਦੇ ਬਾਵਜੂਦ ਉਸ ਨੇ ਪੈਸੇ ਜਮ੍ਹਾ ਨਹੀਂ ਕਰਵਾਏ। ਹੁਣ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ‘ਤੇ ਗ੍ਰੈਂਡ ਵੈਨਿਸ ਮਾਲ ਸਥਿਤ ਸਿਨੇਮਾ ਹਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਦਾਦਰੀ ਤਹਿਸੀਲ ‘ਚ ਵੱਖ-ਵੱਖ ਬਿਲਡਰਾਂ ‘ਤੇ ਕਰੀਬ 500 ਕਰੋੜ ਰੁਪਏ ਦਾ ਬਕਾਇਆ ਹੈ। ਇਸ ਤੋਂ ਇਲਾਵਾ ਸਦਰ ਤਹਿਸੀਲ ਅਧੀਨ ਆਉਂਦੇ ਬਿਲਡਰਾਂ ਦੇ 100 ਕਰੋੜ ਰੁਪਏ ਬਕਾਇਆ ਹਨ।

- Advertisement -

 ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਤੱਕ ਅਪਰੇਸ਼ਨ ਚਲਾ ਕੇ 178 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਰੇਰਾ ਦਾ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਬਿਲਡਰਾਂ ਦਾ ਲਗਭਗ 600 ਕਰੋੜ ਰੁਪਏ ਦਾ ਬਕਾਇਆ ਹੈ। ਹੁਣ ਬਕਾਇਆ ਰਕਮ ਦੀ ਵਸੂਲੀ ਲਈ ਡੀਐਮ ਦੇ ਹੁਕਮਾਂ ’ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment