ਤਾਲਿਬਾਨ ਦਾ ਪਾਕਿਸਤਾਨ ਨੂੰ ਭਰੋਸਾ, ਅਫਗਾਨਿਸਤਾਨ ਦੀ ਧਰਤੀ ਨੂੰ ਗੁਆਂਢੀਆਂ ਖਿਲਾਫ਼ ਨਹੀਂ ਵਰਤਣ ਦਿੱਤੀ ਜਾਵੇਗੀ

TeamGlobalPunjab
2 Min Read

ਕਾਬੁਲ- ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਮੋਈਦ ਯੂਸੁਫ ਨੇ ਕਾਬੁਲ ਦੀ ਆਪਣੀ ਦੋ ਦਿਨਾਂ ਦੀ ਯਾਤਰਾ ਦੌਰਾਨ ਅਫਗਾਨਿਸਤਾਨ ਦੇ ਤਾਲਿਬਾਨ ਨੇਤਾਵਾਂ ਨਾਲ ਵਪਾਰਕ ਸਬੰਧਾਂ ਅਤੇ ਹੋਰ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਤਾਲਿਬਾਨ ਨੇਤਾਵਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਫਗਾਨਿਸਤਾਨ ਦੀ ਧਰਤੀ ਪਾਕਿਸਤਾਨ ਸਮੇਤ ਉਨ੍ਹਾਂ ਦੇ ਗੁਆਂਢੀ ਦੇਸ਼ਾਂ ਦੇ ਖਿਲਾਫ਼ ਨਹੀਂ ਵਰਤਣ ਦਿੱਤੀ ਜਾਵੇਗੀ।

ਯੂਸੁਫ ਦੀ ਅਗਵਾਈ ਵਿੱਚ ਇੱਕ ਉੱਚ-ਪੱਧਰੀ ਅੰਤਰ-ਮੰਤਰਾਲਾ ਵਫ਼ਦ ਨੇ 29 ਅਤੇ 30 ਜਨਵਰੀ ਨੂੰ ਕਾਬੁਲ ਦਾ ਦੌਰਾ ਕੀਤਾ ਅਤੇ ਅਫਗਾਨਿਸਤਾਨ ਦੇ ਕਾਰਜਕਾਰੀ ਉਪ ਪ੍ਰਧਾਨ ਮੰਤਰੀ ਅਬਦੁਲ ਸਲਾਮ ਹਨਫੀ ਅਤੇ ਕਾਰਜਕਾਰੀ ਵਿਦੇਸ਼ ਮੰਤਰੀ ਮੁੱਲਾਹ ਅਮੀਰ ਖਾਨ ਮੁੱਤਕੀ ਨਾਲ ਗੱਲਬਾਤ ਕੀਤੀ।

ਇੱਕ ਅਖਬਾਰ ਦੀ ਖ਼ਬਰ ਮੁਤਾਬਕ ਹਨਫੀ ਨੇ ਪਾਕਿ-ਵਫਦ ਨੂੰ ਭਰੋਸਾ ਦਿੱਤਾ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਪਾਕਿਸਤਾਨ ਸਮੇਤ ਕਿਸੇ ਵੀ ਗੁਆਂਢੀ ਦੇਸ਼ ਖਿਲਾਫ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਬੁਲ ਵਿੱਚ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਹਨਾਫੀ ਦੇ ਹਵਾਲੇ ਨਾਲ ਕਿਹਾ ਗਿਆ ਹੈ, ”ਇਸਲਾਮਿਕ ਅਮੀਰਾਤ (ਅਫਗਾਨਿਸਤਾਨ) ਦੀ ਨੀਤੀ ਸਪੱਸ਼ਟ ਹੈ ਕਿ ਅਸੀਂ ਕਿਸੇ ਨੂੰ ਵੀ (ਸਾਡੇ) ਗੁਆਂਢੀਆਂ ਅਤੇ ਦੂਜੇ ਦੇਸ਼ਾਂ ਦੇ ਖਿਲਾਫ ਆਪਣੀ ਜ਼ਮੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।’

                                              

- Advertisement -

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਅੰਤਰ-ਮੰਤਰਾਲਾ ਵਫਦ ਦੀ ਮੇਜ਼ਬਾਨੀ ਕਰਦੇ ਹੋਏ ਹਨਫੀ ਨੇ ਕਿਹਾ, “ਅਸੀਂ ਦੂਜਿਆਂ ਤੋਂ ਵੀ ਅਜਿਹੀ ਕਾਰਵਾਈ ਚਾਹੁੰਦੇ ਹਾਂ।” ਪਾਕਿਸਤਾਨ ਨੇ ਅਜੇ ਤੱਕ ਤਾਲਿਬਾਨ ਦੀ ਅਗਵਾਈ ਵਾਲੀ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ। ਇਸ ਦੌਰਾਨ ਐਤਵਾਰ ਨੂੰ ਇੱਥੇ ਐਨਐਸਏ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਸੁਫ਼ ਨੇ ਅਫ਼ਗਾਨਿਸਤਾਨ ਦੇ ਦੌਰੇ ਦੌਰਾਨ ਮੇਜ਼ਬਾਨ ਮੁਲਕ ਦੇ ਆਗੂਆਂ ਨਾਲ ਵਪਾਰਕ ਸਬੰਧਾਂ ਅਤੇ ਹੋਰ ਮੁੱਦਿਆਂ ’ਤੇ ਚਰਚਾ ਕੀਤੀ।

ਯੂਸੁਫ ਅਫਗਾਨਿਸਤਾਨ ਇੰਟਰ-ਮਿਨਿਸਟਰੀਅਲ ਕੋਆਰਡੀਨੇਸ਼ਨ ਸੈੱਲ (AICC) ਦਾ ਮੁਖੀ ਵੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਇਸ ਦੌਰੇ ਦਾ ਉਦੇਸ਼ ਅਫਗਾਨ ਲੀਡਰਸ਼ਿਪ ਨਾਲ ਦੇਸ਼ ਦੀਆਂ ਮਾਨਵਤਾਵਾਦੀ ਜ਼ਰੂਰਤਾਂ ਅਤੇ ਅਫਗਾਨਿਸਤਾਨ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਨਾਲ ਨਜਿੱਠਣ ਲਈ ਆਰਥਿਕ ਸਬੰਧਾਂ ਨੂੰ ਡੂੰਘਾ ਕਰਨ ਲਈ ਪਾਕਿਸਤਾਨ ਦੇ ਪ੍ਰਸਤਾਵਾਂ ‘ਤੇ ਚਰਚਾ ਕਰਨਾ ਸੀ।”

Share this Article
Leave a comment