UPA ਦੇ ਦੌਰ ‘ਚ ਭਾਰਤ ‘ਚ ਆਰਥਿਕ ਗਤੀਵਿਧੀ ਹੋ ਗਈ ਸੀ ਠੱਪ, ਮਨਮੋਹਨ ਸਿੰਘ ਨਹੀਂ ਲੈ ਸਕੇ ਫੈਸਲਾ: ਨਰਾਇਣ ਮੂਰਤੀ

Rajneet Kaur
2 Min Read

ਨਿਊਜ਼ ਡੈਸਕ: ਦੇਸ਼ ਦੀ ਦਿੱਗਜ ਆਈ ਕੰਪਨੀ ਇਨਫੋਸਿਸ ਦੇ ਸਹਿ-ਸੰਸਥਾਪਕ ਐਨਆਰ ਨਰਾਇਣ ਮੂਰਤੀ ਨੇ ਕਿਹਾ ਹੈ ਕਿ ਦੇਸ਼ ਨੂੰ ਆਧਾਰ ਕਾਰਡ ਵਰਗੀ ਪ੍ਰਣਾਲੀ ਦੇਣ ਵਿੱਚ ਕਾਂਗਰਸ ਸਰਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ। ਪਰ ਇਸ ਤੋਂ ਬਾਅਦ ਵੀ ਉਹ ਮਨਮੋਹਨ ਸਿੰਘ ਸਰਕਾਰ ਵਿੱਚ ਸਮਾਂ ਬਹੁਤਾ ਚੰਗਾ ਨਹੀਂ ਸਮਝਦੇ। ਕਿਉਂਕਿ ਯੂਪੀਏ ਸਰਕਾਰ ਦੇ ਕਾਰਜਕਾਲ ਵਿੱਚ ਭਾਰਤ ਵਿੱਚ ਆਰਥਿਕ ਗਤੀਵਿਧੀਆਂ ਠੱਪ ਹੋ ਗਈਆਂ ਸਨ।

ਇਨਫੋਸਿਸ ਦੇ ਸਹਿ-ਸੰਸਥਾਪਕ ਆਈਆਈਐਮ ਅਹਿਮਦਾਬਾਦ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਦੌਰਾਨ, ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ, ਭਾਰਤ ਵਿੱਚ ਆਰਥਿਕ ਗਤੀਵਿਧੀਆਂ ਰੁੱਕ  ਗਈਆਂ ਸਨ। ਉਸ ਸਮੇਂ ਦੌਰਾਨ ਦੇਸ਼ ਵਿੱਚ ਫੈਸਲੇ ਨਹੀਂ ਲਏ ਜਾ ਰਹੇ ਸਨ। ਇਸ ਦੇ ਉਲਟ ਅੱਜ ਭਾਰਤ ਦੁਨੀਆਂ ਵਿੱਚ ਬਹੁਤ ਸਤਿਕਾਰਤ ਹੈ, ਜੋ ਦੁਨੀਆਂ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੈਂ ਲੰਡਨ ਵਿੱਚ ਐਚਐਸਬੀਸੀ ਦੇ ਬੋਰਡ ਵਿੱਚ (2008 ਤੋਂ 2012 ਦਰਮਿਆਨ) ਸੀ। ਪਹਿਲੇ ਕੁਝ ਸਾਲਾਂ ਵਿੱਚ, ਜਦੋਂ ਬੋਰਡ ਰੂਮ (ਮੀਟਿੰਗਾਂ ਦੌਰਾਨ) ਵਿੱਚ ਦੋ ਤੋਂ ਤਿੰਨ ਵਾਰ ਚੀਨ ਦਾ ਜ਼ਿਕਰ ਕੀਤਾ ਜਾਂਦਾ ਸੀ, ਤਾਂ ਭਾਰਤ ਦਾ ਨਾਮ ਇੱਕ ਵਾਰ ਜ਼ਰੂਰ ਆਉਂਦਾ ਸੀ,” ਮੂਰਤੀ ਨੇ ਅੱਗੇ ਕਿਹਾ ਮੈਨੂੰ ਨਹੀਂ ਪਤਾ ਕੀ ਹੋਇਆ? (ਸਾਬਕਾ ਪ੍ਰਧਾਨ ਮੰਤਰੀ) ਮਨਮੋਹਨ ਸਿੰਘ ਇੱਕ ਅਸਾਧਾਰਨ ਵਿਅਕਤੀ ਸਨ ਅਤੇ ਮੈਂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ। ਪਰ ਯੂ.ਪੀ.ਏ. ਦੇ ਕਾਰਜਕਾਲ ਦੌਰਾਨ ਭਾਰਤ ਰੁਕ ਗਿਆ ਸੀ। ਫੈਸਲੇ ਨਹੀਂ ਲਏ ਜਾ ਰਹੇ ਸਨ।

ਜਦੋਂ ਉਨ੍ਹਾਂ  ਨੇ HSBC (2012 ਵਿੱਚ) ਛੱਡਿਆ, ਤਾਂ ਮੀਟਿੰਗਾਂ ਦੌਰਾਨ ਭਾਰਤ ਦਾ ਨਾਮ ਘੱਟ ਹੀ ਲਿਆ ਗਿਆ, ਜਦੋਂ ਕਿ ਚੀਨ ਦਾ ਨਾਮ ਲਗਪਗ 30 ਵਾਰ ਲਿਆ ਗਿਆ। ਮੂਰਤੀ ਨੇ ਕਿਹਾ ਕਿ ਅੱਜ ਦੁਨੀਆ ਵਿੱਚ ਭਾਰਤ ਪ੍ਰਤੀ ਸਨਮਾਨ ਦੀ ਭਾਵਨਾ ਹੈ ਅਤੇ ਦੇਸ਼ ਹੁਣ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment