ਸਰੀ ਸਕੂਲ ‘ਚ ਪੰਜਾਬੀ ਨੌਜਵਾਨ ਦਾ ਕਤਲ, ਪਿਤਾ ‘ਤੇ ਭੈਣ ਨੇ ਦੱਸਿਆ ਕਾਰਨ

Rajneet Kaur
2 Min Read

ਸਰੀ:  ਬੀ.ਸੀ. ਵਿੱਚ ਇੱਕ ਹਾਈ ਸਕੂਲ ਦੀ ਪਾਰਕਿੰਗ ‘ਚ  ਇੱਕ 18 ਸਾਲਾ ਲੜਕੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। RCMP ਨੇ ਉਸ ਨੌਜਵਾਨ ਦੀ ਪਛਾਣ  ਮਹਿਕਪ੍ਰੀਤ ਸੇਠੀ ਵਜੋਂ ਕੀਤੀ ਹੈ।ਮਹਿਕਪ੍ਰੀਤ ਸੇਠੀ (18) ‘ਤੇ ਦੁਪਹਿਰ 12 ਵਜੇ ਤੋਂ ਠੀਕ ਬਾਅਦ ਸ਼ਹਿਰ ਦੇ ਨਿਊਟਨ ਇਲਾਕੇ ਦੇ ਤਾਮਨਵਿਸ ਸੈਕੰਡਰੀ ਸਕੂਲ ਦੇ ਬਾਹਰ ਹਮਲਾ ਹੋਇਆ ਸੀ। ਜਿਸਦੀ ਹਸਪਤਾਲ ‘ਚ ਮੌਤ ਹੋ ਗਈ।

ਮ੍ਰਿਤਕ ਮਹਿਕਪ੍ਰੀਤ ਦੇ ਪਿਤਾ ਨੇ ਕਿਹਾ ਕਿ ਇਹ ਸਾਰਾ ਕੁਝ ਇਕ ਕੁੜੀ ਕਰਕੇ ਹੋਇਆ ਹੈ। ਕੁੜੀ ਦੇ ਹੋਰ ਵੀ ਦੋਸਤ ਸਨ ਜੋ ਮਹਿਕਪ੍ਰੀਤ ਨੂੰ ਨਹੀਂ ਪਸੰਦ ਕਰਦੇ ਸਨ। ਜਿਸ ਤੋਂ ਬਾਅਦ ਇਕ ਸੋਚੀ ਸਮਝੀ ਸਾਜਿਸ਼ ਤੋਂ ਬਾਅਦ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਮਹਿਕਪ੍ਰੀਤ ਦੀ ਭੈਣ ਨੇ  ਕਿਹਾ ਜਦੋਂ ਸਾਰੀ ਘਟਨਾ ਵਾਪਰੀ ਤਾਂ ਸਕੂਲ ਜਾਂ ਹਸਪਤਾਲ ਵਲੋਂ ਕੋਈ ਵੀ ਜਾਣਕਾਰੀ ਨਹੀਂ ਦਿਤੀ ਗਈ ਕਿ  ਮਹਿਕਪ੍ਰੀਤ ਕਿਹੜੇ ਹਸਪਤਾਲ ਹੈ ਜਾਂ ਫਿਰ ਉਸਨੂੰ ਚਾਕੂ ਕਿਥੇ ਵੱਜਿਆ। ਮਹਿਕਪ੍ਰੀਤ ਦੀ ਭੈਣ ਨੇ ਦਸਿਆ ਕਿ ਉਹ ਆਪਣੇ ਛੋਟੇ ਭਰਾ ਨੂੰ ਸਕੂਲ ਤੋਂ ਲੈਣ ਗਿਆ ਸੀ।ਭੈਣ ਆਪਣੇ ਭਰਾ ਨੂੰ ਜਲਦ ਇਨਸਾਫ ਦਵਾਉਣ ਦੀ ਮੰਗ ਕਰ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਦੁਪਹਿਰ 12:08 ਵਜੇ 12600-ਬਲਾਕ 66 ਐਵੇਨਿਊ  ਤਮਨਾਵਿਸ ਸੈਕੰਡਰੀ ਸਕੂਲ ਦਾ ਸਥਾਨ ‘ਤੇ ਬੁਲਾਇਆ ਗਿਆ ਸੀ।ਉਨ੍ਹਾਂ ਦਸਿਆ ਕਿ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਮਹਿਕਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ।ਪੁਲਿਸ ਨੇ 17 ਸਾਲਾਂ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। IHIT ਦਾ ਮੰਨਣਾ ਹੈ ਕਿ ਸ਼ੱਕੀ ਅਤੇ ਸਹਿਜਪ੍ਰੀਤ ਇਕ ਦੂਜੇ ਨੂੰ ਜਾਣਦੇ ਸਨ। ਜਾਣਕਾਰੀ ਲਈ ਕਿਸੇ ਵੀ ਵਿਅਕਤੀ ਨੂੰ IHIT ਨਾਲ ਸਪੰਰਕ ਕਰਨ ਲਈ ਕਿਹਾ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment