ਮਸ਼ਹੂਰ ਪਾਕਿਸਤਾਨੀ ਕਲਾਕਾਰ ਦਾ ਹੋਇਆ ਦੇਹਾਂਤ, ਲੰਮੇ ਸਮੇਂ ਤੋਂ ਭਿਆਨਕ ਬਿਮਾਰੀ ਨਾਲ ਸਨ ਪੀੜਤ

Global Team
1 Min Read

ਨਿਊਜ ਡੈਸਕ : ਪਾਕਿਸਤਾਨ ਦੇ ਮਸ਼ਹੂਰ ਸਟੇਜ ਕਲਾਕਾਰ ਅਤੇ ਕਾਮੇਡੀਅਨ ਤਾਰਿਕ ਟੇਡੀ ਦਾ ਲਾਹੌਰ ਵਿੱਚ ਦਿਹਾਂਤ ਹੋ ਗਿਆ। ਪਿਤਾ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਜੁਨੈਦ ਤਾਰਿਕ ਨੇ ਕੀਤੀ। ਉਨ੍ਹਾਂ ਦੱਸਿਆ ਕਿ ਤਾਰਿਕ ਦੀ ਸਿਹਤ ਠੀਕ ਨਹੀਂ ਸੀ ਜਿਸ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਖੂਨ ਦੀਆਂ ਉਲਟੀਆਂ ਆਉਂਣ ਤੋਂ ਬਾਅਦ ਤਾਰਿਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਜ਼ਿਕਰ ਏ ਖਾਸ ਹੈ ਕਿ ਤਾਰਿਕ ਟੈਡੀ ਦੀ ਤਬੀਅਤ ਤਿੰਨ ਹਫ਼ਤੇ ਪਹਿਲਾਂ ਜਿਗਰ ਨਾਲ ਸਬੰਧਤ ਬਿਮਾਰੀ ਕਾਰਨ ਵਿਗੜ ਗਈ ਸੀ, ਅਤੇ ਉਸਨੂੰ ਤੁਰੰਤ ਲਾਹੌਰ ਦੇ ਪਾਕਿਸਤਾਨ ਕਿਡਨੀ ਅਤੇ ਲਿਵਰ ਇੰਸਟੀਚਿਊਟ ਅਤੇ ਖੋਜ ਕੇਂਦਰ ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਜਿੱਥੇ ਕਿ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ, ਅਤੇ ਜਿਗਰ ਦੀ ਲਾਗ ਦੇ ਨਤੀਜੇ ਵਜੋਂ, ਉਸਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।

ਜੇਕਰ ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ  ਦਾ ਜਨਮ 12 ਅਗਸਤ 1976 ਨੂੰ ਹੋਇਆ। ਤਾਰਿਕ ਇੱਕ ਵਧੀਆ ਸਟੇਜ ਐਕਟਰ, ਕਾਮੇਡੀਅਨ ਸਨ। ਤਾਰਿਕ ਟੈਡੀ ਨੂੰ ਆਪਣੇ ਕਰੀਅਰ ਵਿੱਚ ਬਹੁਤ ਸੰਘਰਸ਼ਾਂ ਵਿੱਚੋਂ ਗੁਜ਼ਰਨਾ ਪਿਆ ਅਤੇ ਹਾਸਰਸ ਕਲਾਕਾਰ ਵਜੋਂ ਇੱਕ ਵੱਖਰੀ ਪਹਿਚਾਣ ਸਥਾਪਤ ਕੀਤੀ।

- Advertisement -

Share this Article
Leave a comment