ਨਿਊਜ਼ ਡੈਸਕ: ਅਮਰੀਕਾ ਦੇ ਫਲੋਰੀਡਾ ਦੇ ਮਿਆਮੀ ਸ਼ਹਿਰ ‘ਚ ਕ.ਤਲ ਅਤੇ ਫਿਰ ਖੁਦ.ਕੁਸ਼ੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਕ ਮਾਡਲ ਨੇ ਆਪਣੇ ਪਤੀ ਨੂੰ 5 ਗੋ.ਲੀਆਂ ਮਾਰ ਕੇ ਇਸ ਤੋਂ ਬਾਅਦ ਖੁਦ ਨੂੰ ਵੀ ਗੋ.ਲੀ ਮਾ.ਰ ਕੇ ਆਪਣੀ ਜਾ.ਨ ਲੈ ਲਈ। ਇਸ ਘਟਨਾ ਦਾ ਸਭ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਬਾਲਕੋਨੀ ਤੋਂ ਹੇਠਾਂ ਜ਼ਮੀਨ ’ਤੇ ਖ਼ੂ.ਨ ਡਿੱਗਣਾ ਸ਼ੁਰੂ ਹੋਇਆ। ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ ।
ਇਸ ਔਰਤ ਦੀ ਪਛਾਣ 27 ਸਾਲਾ ਮਾਡਲ ਸਬਰੀਨਾ ਕਾਸਨੀਕੀ ਵਜੋਂ ਹੋਈ ਹੈ। ਸਬਰੀਨਾ ਕੋਸੋਵੋ ਦੀ ਰਹਿਣ ਵਾਲੀ ਸੀ। ਉਹ ਡੇਜੇਫੇਰੋਵਿਕ ਲਈ ਮਾਡਲਿੰਗ ਕਰਦੀ ਸੀ। ਮਾਡਲ ਨੇ ਮਿਆਮੀ ਬੀਚ ਦੇ ਕਲੱਬ 99 ਹਾਲੈਂਡਲੇ ਕੰਡੋ ਟਾਵਰ ਵਿਚ ਇਸ ਵਾਰਦਾਤ ਨੂੰ ਅੰਜ਼ਾਮ ਦਿਤਾ। ਰਾਤ ਕਰੀਬ ਸਾਢੇ 12 ਵਜੇ ਉਸ ਨੇ ਅਚਾਨਕ ਅਪਣੇ 34 ਸਾਲਾ ਪਤੀ ਪਜ਼ਤੀਮ ਕਾਸਨੀਕੀ ਨੂੰ ਇਕ ਤੋਂ ਬਾਅਦ ਇਕ 5 ਗੋ.ਲੀਆਂ ਮਾਰ ਦਿਤੀਆਂ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋ.ਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਫ਼ਿਲਹਾਲ ਉਸ ਵਲੋਂ ਅਪਣੇ ਪਤੀ ਨੂੰ ਮਾ.ਰ ਕੇ ਖ਼ੁਦਕੁਸ਼ੀ ਕਰਨ ਦਾ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।