Jo Lindner: ਮਸ਼ਹੂਰ ਬਾਡੀ ਬਿਲਡਰ ਦਾ 30 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

Rajneet Kaur
2 Min Read

ਨਿਊਜ਼ ਡੈਸਕ: ਜਰਮਨ ਬਾਡੀ ਬਿਲਡਰ ਅਤੇ ਮਸ਼ਹੂਰ ਯੂਟਿਊਬ ਸਟਾਰ ਜੋਅ ਲਿੰਡਨਰ ਦਾ 30 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਲਿੰਡਨਰ ਦੀ ਮੌਤ ਤੋਂ ਬਾਅਦ ਉਸਦੇ ਲੱਖਾਂ ਪ੍ਰਸ਼ੰਸਕ ਸਦਮੇ ਵਿੱਚ ਹਨ। ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਪ੍ਰੇਮਿਕਾ ਨੇ ਇਸ ਦੁਖਦਾਈ ਖ਼ਬਰ ਬਾਰੇ ਜਾਣਕਾਰੀ ਦਿੰਦੇ ਹੋਏ ਲਿੰਡਨਰ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਹੈ।

ਉਨ੍ਹਾਂ ਦੇ ਕਰੀਬੀ ਦੋਸਤ ਨੋਏਲ ਡੇਜ਼ਲ ਨੇ ਕਿਹਾ ਕਿ ਰੈਸਟ ਇਨ ਪੀਸ ‘ਜੋ’। ਮੈਂ ਅਜੇ ਵੀ ਤੁਹਾਡੇ ਜਵਾਬ ਦੀ ਉਡੀਕ ਵਿੱਚ ਆਪਣਾ ਫ਼ੋਨ ਚੈੱਕ ਕਰਦਾ ਰਹਿੰਦਾ ਹਾਂ ਤਾਂ ਜੋ ਅਸੀਂ ਜਿਮ ਵਿੱਚ ਮਿਲ ਸਕੀਏ। YouTube ਬਾਡੀ ਬਿਲਡਰ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਸੀ। ਉਸ ਦੀ ਪਛਾਣ ਇੰਸਟਾ ‘ਤੇ ਜੋਸਥੇਟਿਕਸ ਦੇ ਨਾਂ ਨਾਲ ਹੋਈ ਸੀ। ਹੁਣ ਲੋਕ ਉਨ੍ਹਾਂ ਦੀ ਆਖਰੀ ਪੋਸਟ ‘ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦੇ ਰਹੇ ਹਨ।

ਜੋਅ ਲਿੰਡਨਰ ਦੀ ਪ੍ਰੇਮਿਕਾ ਮੁਤਾਬਿਕ ਬਾਡੀ ਬਿਲਡਰ ਜੋਅ ਦੀ ਮੌਤ ਐਨਿਉਰਿਜ਼ਮ ਨਾਂ ਦੀ ਬਹੁਤ ਖਤਰਨਾਕ ਬੀਮਾਰੀ ਕਾਰਨ ਹੋਈ ਸੀ। ਇੰਸਟਾਗ੍ਰਾਮ ‘ਤੇ ਉਸ ਨੂੰ ਯਾਦ ਕਰਦੇ ਹੋਏ, ਜੋਅ ਦੀ ਪ੍ਰੇਮਿਕਾ ਨੇ ਲਿਖਿਆ, ‘ਜੋ ਸਾਰਿਆਂ ਲਈ ਬਹੁਤ ਵਧੀਆ ਸੀ। ਐਨਿਉਰਿਜ਼ਮ ਕਾਰਨ ਉਸ ਦਾ ਦੇਹਾਂਤ ਹੋ ਗਿਆ, ਮੈਂ ਉਸ ਦੇ ਨਾਲ ਕਮਰੇ ਵਿੱਚ ਸੀ। ਲਿੰਡਨਰ ਨੇ ਉਸਦੇ ਗਲੇ ‘ਚ ਹਾਰ ਪਾਇਆ ਜੋ ਉਸਨੇ ਉਸਦੇ ਲਈ ਬਣਵਾਇਆ ਸੀ। ਫਿਰ ਹੋਵੇ ਉਹ ਭਾਵੁਕ ਹੋ ਗਏ। ਕਿਸੇ ਨੇ ਨਹੀਂ ਸੋਚਿਆ ਸੀ ਕਿ ਭਵਿੱਖ ਵਿਚ ਅਜਿਹਾ ਹੋਵੇਗਾ।

ਜੋਅ ਲਿੰਡਨਰ ਦੀ ਮੌਤ ਦੀ ਖਬਰ ਫੈਲਦੇ ਹੀ ਬਾਡੀ ਬਿਲਡਿੰਗ ਭਾਈਚਾਰਾ ਸੋਗ ਵਿੱਚ ਡੁੱਬ ਗਿਆ ਹੈ। ਦੱਸ ਦੇਈਏ ਕਿ ਲਿੰਡਨਰ ਨੇ ਅਭਿਨੇਤਰੀ ਰਸ਼ਮਿਕਾ ਮੰਡਾਨਾ ਦੀ ਫਿਲਮ ਪੋਗਾਰੂ ਵਿੱਚ ਵੀ ਕੰਮ ਕੀਤਾ ਸੀ। ਇਸ ਦੁਖਦ ਖ਼ਬਰ ਤੋਂ ਬਾਅਦ, ਜੋਅ ਦੇ ਪਰਿਵਾਰ ਨੇ ਇਸ ਮੁਸ਼ਕਲ ਸਮੇਂ ਵਿੱਚ ਉਸਦੀ ਨਿੱਜਤਾ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment