ਦਿੱਲੀ ਹਾਈ ਕੋਰਟ ਨੇ ਐਮਾਜ਼ੋਨ ‘ਤੇ Rooh Afza ਵੇਚਣ ‘ਤੇ ਲਗਾਈ ਪਾਬੰਦੀ

Rajneet Kaur
2 Min Read

ਨਿਊਜ਼ ਡੈਸਕ: ਦਿੱਲੀ ਹਾਈ ਕੋਰਟ ਨੇ ਐਮਾਜ਼ੋਨ ਨੂੰ  ਪਾਕਿਸਤਾਨ ‘ਚ ਬਣੀ “ਰੂਹ ਅਫਜ਼ਾ” ਨੂੰ ਭਾਰਤ ‘ਚ ਆਪਣੇ ਪਲੇਟਫਾਰਮ ਅਤੇ ਆਪਣੀ ਲਿਸਟ ‘ਚੋਂ ਹਟਾਉਣ ਦੇ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਐਮਾਜ਼ਾਨ ਨੂੰ ਹੁਕਮ ਦਿੱਤਾ ਹੈ ਕਿ ਉਹ 48 ਘੰਟਿਆਂ ਦੇ ਅੰਦਰ ਨਾ ਸਿਰਫ ਰੂਹ ਅਫਜ਼ਾ ਨੂੰ ਆਪਣੀ ਸੂਚੀ ਤੋਂ ਹਟਾਏ, ਸਗੋਂ ਚਾਰ ਹਫ਼ਤਿਆਂ ਅੰਦਰ ਹਲਫ਼ਨਾਮਾ ਵੀ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਭਾਰਤ ਦੀ ਗੈਰ-ਸਰਕਾਰੀ ਸੰਸਥਾ (NGO) ਹਮਦਰਦ ਨੈਸ਼ਨਲ ਫਾਊਂਡੇਸ਼ਨ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਈ-ਕਾਮਰਸ ਸਾਈਟ ਐਮਾਜ਼ੋਨ ‘ਤੇ ਵੇਚੀ ਜਾ ਰਹੀ ‘ਰੂਹ ਅਫਜ਼ਾ’ ਹਮਦਰਦ ਲੈਬਾਰਟਰੀ ਦੀ ਨਹੀਂ, ਸਗੋਂ ਪਾਕਿਸਤਾਨੀ ਕੰਪਨੀ ਦੀ ਹੈ, ਜਿਸ ਦੀ ਡਿਟੇਲ ਪੈਕੇਟ ‘ਤੇ ਨਹੀਂ ਹੈ।

ਅਦਾਲਤ ਨੇ ਕਿਹਾ ਕਿ ਰੂਹ ਅਫਜ਼ਾ ਇੱਕ ਅਜਿਹਾ ਉਤਪਾਦ ਹੈ ਜੋ ਭਾਰਤ ‘ਚ ਸੌ ਸਾਲਾਂ ਤੋਂ ਵਰਤਿਆ ਜਾ ਰਿਹਾ ਹੈ। ਇਹ FSSAI ਤੇ ਲੀਗਲ ਮੈਟਰੋਲੋਜੀ ਐਕਟ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਹੈ। ਅਦਾਲਤ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਐਮਾਜ਼ੋਨ ‘ਤੇ ਨਿਰਮਾਤਾ ਦਾ ਵੇਰਵਾ ਦਿੱਤੇ ਬਿਨਾਂ ਵਿਦੇਸ਼ੀ ਉਤਪਾਦ ਵੇਚਿਆ ਜਾ ਰਿਹਾ ਹੈ।

ਦੱਸ ਦਈਏ ਕਿ ਐਮਾਜ਼ਾਨ ਇੰਡੀਆ ਵੱਲੋਂ ਹਮਦਰਦ ਗਰੁੱਪ ਤੋਂ ਉਤਪਾਦਤ ਨਾ ਹੋਣ ਵਾਲੇ ਰੂਹ ਅਫਜ਼ਾ ਪ੍ਰੋਡਕਟ ਨੂੰ ਲਿਸਟਡ ਕੀਤਾ ਹੈ। ਇਸ ਸਬੰਧ ਵਿਚ ਹਮਦਰਦ ਨੈਸ਼ਨਲ ਫਾਊਂਡੇਸ਼ਨ (ਇੰਡੀਆ) ਅਤੇ ਹਮਦਰਦ ਦਾਵਾਖਾਨਾ ਨੇ ਦੋ ਕੰਪਨੀਆਂ ਐਮਾਜ਼ਾਨ ਇੰਡੀਆ ਲਿਮਟਿਡ ਅਤੇ ਮੈਸਰਜ਼ ਗੋਲਡਨ ਲੀਫ ਦੇ ਖਿਲਾਫ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਹ ਮੁਕੱਦਮਾ ਇਸ ਉਤਪਾਦ ਅਤੇ ‘ਰੂਹ ਅਫਜ਼ਾ’ ਦੇ ਟ੍ਰੇਡਮਾਰਕ ਨਾਲ ਸਬੰਧਤ ਹੈ।

ਰੂਹ ਅਫਜ਼ਾ ਗੂੜ੍ਹੇ ਗੁਲਾਬੀ ਰੰਗ ਦਾ ਮਿੱਠਾ ਤਰਲ ਹੈ। ਇਹ ਫਲਾਂ, ਗੁਲਾਬ ਤੇ ਜੜੀ ਬੂਟੀਆਂ ਤੋਂ ਬਣਾਇਆ ਜਾਂਦਾ ਹੈ। ਇਸ ਨੂੰ ਪਾਣੀ ‘ਚ ਸ਼ਰਬਤ ਦੇ ਰੂਪ ਵਿੱਚ ਜਾਂ ਦੁੱਧ ਵਿੱਚ ਮਿਲਾ ਕੇ ਪੀਤਾ ਜਾਂਦਾ ਹੈ। ਇਸ ਦੀ ਵਰਤੋਂ ਫਿਰਨੀ ਜਾਂ ਫ਼ਾਲੂਦਾ ਨੂੰ ਗਾਰਨਿਸ਼ ਕਰਨ ਲਈ ਵੀ ਕੀਤੀ ਜਾਂਦੀ ਹੈ। ਇਹ ਅਕਸਰ ਈਦ ਦੇ ਮੌਕੇ ‘ਤੇ ਪੀਤਾ ਜਾਂਦਾ ਹੈ। ਮੁਸਲਿਮ ਪਰਿਵਾਰਾਂ ਵਿੱਚ, ਰਮਜ਼ਾਨ ਵਿੱਚ ਇਫਤਾਰ ਦੌਰਾਨ ਹੋਰ ਪਕਵਾਨਾਂ ਦੇ ਨਾਲ ਰੂਹ ਅਫਜ਼ਾ ਦੀ ਵਰਤੋਂ ਕੀਤੀ ਜਾਂਦੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment