PM ਕਿਸਾਨ ਦੀ 14ਵੀਂ ਕਿਸ਼ਤ ਦੀ ਤਰੀਕ ਦਾ ਹੋਇਆ ਖੁਲਾਸਾ

Rajneet Kaur
2 Min Read

ਨਿਊਜ਼ ਡੈਸਕ:  ਦੇਸ਼ ਦੇ 12 ਕਰੋੜ ਤੋਂ ਵੱਧ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ। ਇਸ ਤੋਂ ਪਹਿਲਾਂ ਸਰਕਾਰ ਵੱਲੋਂ 27 ਫਰਵਰੀ ਨੂੰ ਕਿਸਾਨਾਂ ਦੇ ਖਾਤੇ ਵਿੱਚ 13ਵੀਂ ਕਿਸ਼ਤ ਟਰਾਂਸਫਰ ਕੀਤੀ ਗਈ ਸੀ। ਉਸ ਸਮੇਂ 8.42 ਕਰੋੜ ਕਿਸਾਨਾਂ ਨੂੰ 13ਵੀਂ ਕਿਸ਼ਤ ਦੇ ਪੈਸੇ ਦਿੱਤੇ ਗਏ ਸਨ। ਕਿਸ਼ਤ ਦੇ ਆਉਣ ਤੋਂ ਲਗਭਗ ਦੋ ਮਹੀਨਿਆਂ ਬਾਅਦ, 14ਵੀਂ ਕਿਸ਼ਤ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ।  ਇਸ ਸਕੀਮ ਤਹਿਤ ਕਿਸਾਨਾਂ ਨੂੰ 14ਵੀਂ ਕਿਸ਼ਤ ਵਜੋਂ 2 ਹਜ਼ਾਰ ਰੁਪਏ ਅਤੇ ਸਾਲਾਨਾ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।

ਮਿਲੀ ਜਾਣਕਾਰੀ ਅਨੁਸਾਰ  ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ ਅਪ੍ਰੈਲ ਅਤੇ ਜੁਲਾਈ ਦੇ ਵਿਚਕਾਰ ਜਾਰੀ ਕੀਤੀ ਜਾਣੀ ਹੈ। ਪਿਛਲੇ ਸਾਲ, ਇਸੇ ਮਿਆਦ ਵਿੱਚ ਮਿਲੀ 11ਵੀਂ ਕਿਸ਼ਤ 31 ਮਈ 2022 ਨੂੰ ਟਰਾਂਸਫਰ ਕੀਤੀ ਗਈ ਸੀ। ਪਰ ਇਸ ਵਾਰ ਖਾਤੇ ਵਿੱਚ 14ਵੀਂ ਕਿਸ਼ਤ ਜਲਦੀ ਆਉਣ ਦੀ ਸੰਭਾਵਨਾ ਹੈ। ਸੂਤਰਾਂ ਦਾ ਦਾਅਵਾ ਹੈ ਕਿ ਇਸ ਵਾਰ 15 ਮਈ ਦੇ ਆਸ-ਪਾਸ ਸਰਕਾਰ ਵੱਲੋਂ ਕਿਸਾਨਾਂ ਦੇ ਖਾਤੇ ਵਿੱਚ ਕਿਸ਼ਤ ਦੇ ਪੈਸੇ ਭੇਜੇ ਜਾਣ ਦੀ ਉਮੀਦ ਹੈ। ਦਰਅਸਲ ਇਸ ਵਾਰ ਕਿਸ਼ਤ ਦੇ ਪੈਸੇ ਜਲਦੀ ਆਉਣ ਦੀ ਉਮੀਦ ਹੈ ਕਿਉਂਕਿ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਅਜਿਹੇ ‘ਚ ਜੇਕਰ ਸਮੇਂ ਸਿਰ ਪੈਸਾ ਆ ਜਾਵੇ ਤਾਂ ਕਿਸਾਨਾਂ ਨੂੰ ਆਰਥਿਕ ਮਦਦ ਮਿਲ ਸਕਦੀ ਹੈ। ਹਾਲਾਂਕਿ ਇਸ ਬਾਰੇ ਸਰਕਾਰ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment