ਕੋਰੋਨਾ ਟੀਕਾ ਨਾਲ ਵਿਸ਼ਵ ਭਰ ‘ਚ ਆਰਥਿਕ-ਸਮਾਜਿਕ ਪਾੜਾ ਵੱਧ ਸਕਦੈ

TeamGlobalPunjab
2 Min Read

ਵਰਲ ਡੈਸਕ – ਕੋਰੋਨਾ ਟੀਕੇ ਨਾਲ ਮਹਾਂਮਾਰੀ ਤੇ ਆਰਥਿਕ ਸਥਿਤੀਆਂ ਸੁਧਰਣ ਦੇ ਆਸਾਰ ਤਾਂ ਲੱਗ ਰਹੇ ਹਨ, ਪਰ ਇਸ ਨਾਲ ਵਿਸ਼ਵ ਭਰ ‘ਚ ਅਸਮਾਨਤਾ ਵਧਣ ਦਾ ਵੀ ਖ਼ਤਰਾ ਹੈ। ਯੂਰਪ ਤੇ ਉੱਤਰੀ ਅਮਰੀਕਾ ਦੇ ਦੇਸ਼ਾਂ ਨੇ ਟੀਕੇ ਦੀ ਵੱਡੀ ਮਾਤਰਾ ਇਕੱਠੀ ਕਰ ਲਈ ਹੈ, ਜਦੋਂਕਿ ਵਿਕਾਸਸ਼ੀਲ ਅਤੇ ਗਰੀਬ ਦੇਸ਼ ਟੀਕਾ ਪਾਉਣ ਲਈ ਸੰਘਰਸ਼ ਕਰ ਰਹੇ ਹਨ। ਜੇ ਇਹੀ ਸਥਿਤੀ ਬਣੀ ਰਹਿੰਦੀ ਹੈ ਤਾਂ ਆਉਣ ਵਾਲੇ ਦਿਨਾਂ ‘ਚ ਕਮਜ਼ੋਰ ਦੇਸ਼ਾਂ ਦੀ ਆਰਥਿਕਤਾ ਹੋਰ ਕਮਜ਼ੋਰ ਹੋ ਜਵੇਗੀ, ਜਿਸਦੇ ਚਲਦੇ ਪੂਰੀ ਦੁਨੀਆ ਨੂੰ ਸਾਲਾਨਾ 3 153 ਬਿਲੀਅਨ ਦਾ ਨੁਕਸਾਨ ਹੋ ਸਕਦਾ ਹੈ।

 ਇਸਤੋਂ ਇਲਾਵਾ ਇੰਗਲੈਂਡ ਦੇ ਮਾਹਰ ਮਾਰਕ ਇਕਲੇਸਟਨ ਟਰਨਰ ਦੇ ਅਨੁਸਾਰ, ਇਹ ਦੁਨੀਆ ਲਈ ਸ਼ਰਮ ਦੀ ਗੱਲ ਹੈ ਕਿ ਇਹ ਟੀਕਾ ਜ਼ਰੂਰਤ ਨਾਲੋਂ ਪੈਸੇ ਦੇਣ ਦੀ ਸਮਰੱਥਾ ਦੇ ਹਿਸਾਬ ਨਾਲ ਲੋਕਾਂ ਤੱਕ ਪਹੁੰਚ ਰਿਹਾ ਹੈ। ਆਕਸਫੋਰਡ ਇਕਨਾਮਿਕਸ ਦੇ ਅਨੁਸਾਰ, 2025 ਤੱਕ ਵਿਕਾਸਸ਼ੀਲ ਅਤੇ ਉਭਰ ਰਹੀਆਂ ਅਰਥਚਾਰਿਆਂ ‘ਚ ਮਹਾਂਮਾਰੀ ਧਨੀ ਦੇਸ਼ਾਂ ਨਾਲੋਂ ਦੁਗਣੀ ਹੋ ਜਾਵੇਗੀ।

 ਜਾਣਕਾਰੀ ਦਿੰਦਿਆਂ ਮਾਹਰਾਂ ਨੇ ਕਿਹਾ ਕਿ ਵਿਸ਼ਵਵਿਆਪੀ ਆਰਥਿਕਤਾ ‘ਚ ਪਹਿਲਾਂ ਹੀ ਬਹੁਤ ਵੱਡੀ ਅਸਮਾਨਤਾ ਹੈ, ਜਿਸ ‘ਚ ਸਿਹਤ, ਸਿੱਖਿਆ, ਆਮਦਨੀ, ਪਾਣੀ ਤੇ ਬਿਜਲੀ ਆਦਿ ਸ਼ਾਮਲ ਹਨ। ਹੁਣ ਅੱਗੇ, ਇਸ ਕੋਰੋਨਾ ਟੀਕੇ ਦਾ ਨਾਮ ਵੀ ਇਸ ਸੂਚੀ ‘ਚ ਸ਼ਾਮਲ ਕੀਤਾ ਜਾਵੇਗਾ। ਗਰੀਬ ਦੇਸ਼ਾਂ ‘ਚ ਮਹਾਂਮਾਰੀ ਕਰਕੇਆਈ ਤਬਾਹੀ ਜਾਰੀ ਰਹੇਗੀ।

ਦੱਸ ਦਈਏ ਵਿਸ਼ਵ ਸਿਹਤ ਸੰਗਠਨ ਅਤੇ ਬਿੱਲ-ਮੇਲਿੰਡਾ ਗੇਟਸ ਆਫ ਫਾਊਂਡੇਸ਼ਨ ਦੀ ਅਗਵਾਈ ਹੇਠ ਐਕਟ-ਐਕਸੀਲੇਟਰ ਨੇ ਕਮਜ਼ੋਰ ਦੇਸ਼ਾਂ ਨੂੰ ਕੋਰੋਨਾ ਟੀਕਾ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਹੈ, ਪਰ ਇਹਨਾਂ ਕੋਲ ਸਿਰਫ ਪੰਜ ਅਰਬ ਟੀਕੇ ਹੀ ਉਪਲੱਬਧ ਹਨ, ਜਦੋਂਕਿ 38 ਅਰਬ ਤੱਖ ਟੀਕੇ ਦੀ ਜਰੂਰਤ ਹੈ।

- Advertisement -

Share this Article
Leave a comment