ਹਿਮਾਚਲ ਦੀ ਆਰਥਿਕ ਦੁਰਦਸ਼ਾ ਬਾਰੇ ਕਾਂਗਰਸ ਸਰਕਾਰ ਜਲਦ ਲੈ ਕੇ ਆਵੇਗੀ ਵਾਈਟ ਪੇਪਰ

Rajneet Kaur
2 Min Read

ਸ਼ਿਮਲਾ: ਸੂਬਾ ਸਰਕਾਰ ਇਕ ਮਹੀਨੇ ਦੇ ਅੰਦਰ ਹਿਮਾਚਲ ਦੀ ਆਰਥਿਕ ਦੁਰਦਸ਼ਾ ਬਾਰੇ ਵਾਈਟ ਪੇਪਰ ਲਿਆਵੇਗੀ। ਇਹ ਫੈਸਲਾ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਹੋਈ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਅਨਿਰੁਧ ਸਿੰਘ ਸਮੇਤ ਵਿੱਤ ਵਿਭਾਗ ਦੇ ਅਧਿਕਾਰੀ ਹਾਜ਼ਿਰ ਸਨ। ਮੁਕੇਸ਼ ਨੇ ਕਿਹਾ ਕਿ ਸਾਬਕਾ ਭਾਜਪਾ ਸਰਕਾਰ ਦੇ ਆਰਥਿਕ ਕੁਸ਼ਾਸਨ ਤੋਂ ਜਨਤਾ ਨੂੰ ਜਾਣੂ ਕਰਵਾਇਆ ਜਾਵੇਗਾ।

ਉਪ ਮੁੱਖ ਮੰਤਰੀ ਨੇ ਸਾਬਕਾ ਸਰਕਾਰ ਵੇਲੇ ਲਏ ਗਏ ਵੱਡੇ ਕਰਜ਼ੇ ਨੂੰ ਮੋੜਨ ਲਈ ਇਸ ਵੇਲੇ ਹੋਰ ਕਰਜ਼ੇ ਲੈਣ ਦਾ ਦਾਅਵਾ ਕੀਤਾ ਹੈ।ਦਸ ਦਈਏ ਕਿ ਇਸ ਦੌਰਾਨ ਕਮੇਟੀ ਦੇ ਦੂਜੇ ਮੈਂਬਰ ਮੰਤਰੀ ਚੰਦਰ ਕੁਮਾਰ ਮੀਟਿੰਗ ਵਿੱਚ ਹਾਜ਼ਿਰ ਨਹੀਂ ਸਨ। ਮੁਕੇਸ਼ ਨੇ ਕਿਹਾ ਕਿ ਜਲਦ ਹੀ ਦੋ ਹੋਰ ਮੀਟਿੰਗਾਂ ਕੀਤੀਆਂ ਜਾਣਗੀਆਂ।  ਪਹਿਲੀ ਬੈਠਕ ‘ਚ ਆਮਦਨ-ਖਰਚ ਅਤੇ ਸਾਧਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ। ਕਮੇਟੀ ਵਿੱਤ ਨਾਲ ਜੁੜੇ ਹਰ ਮੁੱਦੇ ‘ਤੇ ਗੌਰ ਕਰੇਗੀ। ਪੂਰੀ ਰਿਪੋਰਟ ਜਨਤਾ ਦੇ ਸਾਹਮਣੇ ਰੱਖੀ ਜਾਵੇਗੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਕੇਸ਼ ਨੇ ਕਿਹਾ ਕਿ ਪਿਛਲੀ ਭਾਜਪਾ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਵਿੱਤੀ ਪ੍ਰਬੰਧਾਂ ਨਾਲ ਖਿਲਵਾੜ ਕੀਤਾ ਹੈ। ਭਾਜਪਾ ਵਿੱਤ ਦੇ ਖੇਤਰ ਵਿੱਚ ਨਾਕਾਮ ਸਾਬਤ ਹੋਈ ਹੈ।  ਸੂਬੇ ‘ਤੇ ਕਰਜ਼ੇ ਦਾ ਪਹਾੜ ਖੜ੍ਹਾ ਹੋ ਗਿਆ ਹੈ। ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਪ੍ਰੋਗਰਾਮਾਂ ਕਾਰਨ ਸੂਬੇ ਸਿਰ ਕਰਜ਼ਾ ਵਧਿਆ ਹੈ। ਮੀਟਿੰਗ ‘ਚ ਪਤਾ ਲੱਗਾ ਕਿ ਪਿਛਲੀ ਸਰਕਾਰ ਨੇ ਫਜ਼ੂਲ ਖਰਚੀ ਘਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment