ਨਾਭੇ ਦੇ ਇਸ ਪਿੰਡ ਨੇ ਕੀਤਾ ਸ਼ਲਾਘਾਯੋਗ ਕੰਮ, ਸੀਐਮ ਤੇ ਪੀਐਮ ਦੇ ਦਰਬਾਰ ਹੋਈ ਚਰਚਾ! ਪਿੰਡ ਵਾਲਿਆਂ ਨੇ ਵੱਡਾ ਮੰਤਰੀ ਵੀ ਨਹੀਂ ਦਿੱਤਾ ਅੰਦਰ ਵੜਨ!

TeamGlobalPunjab
2 Min Read

ਨਾਭਾ : ਸੂਬੇ ਅੰਦਰ ਜਿਵੇ ਜਿਵੇ ਕੋਰੋਨਾ ਵਾਇਰਸ ਸੰਬੰਧੀ ਲੋਕ ਜਾਗਰੂਕ ਹੋ ਰਹੇ ਹਨ ਉਸੇ ਤਰ੍ਹਾਂ ਹੀ ਉਹ ਨਾ ਸਿਰਫ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਲੱਗ ਪਏ ਹਨ ਉਸੇ ਤਰ੍ਹਾਂ ਹੀ ਆਪਣੇ ਸਾਥੀਆਂ ਨੂੰ ਵੀ ਸਮਝ ਰਹੇ ਹਨ। ਕੁਝ ਅਜਿਹਾ ਹੀ ਸ਼ਲਾਗਾਯੋਗ ਕੰਮ ਕੀਤਾ ਹੈ ਨਾਭਾ ਦੇ ਪਿੰਡ ਅਗੇਤਾ ਵਾਸੀਆਂ ਨੇ ਵੀ । ਕਿਹਾ ਜਾ ਰਿਹਾ ਹੈ ਇਸ ਪਿੰਡ ਵਲੋਂ ਕੀਤੇ ਕੰਮ ਦੀ ਸ਼ਲਾਘਾ ਪ੍ਰਧਾਨ ਮੰਤਰੀ ਅਤੇ ਮੁਖ ਮੰਤਰੀ ਦੇ ਦਰਬਾਰ ਤੱਕ ਵੀ ਪਹੁਚ ਗਈ ਹੈ। ਦਰਅਸਲ ਪੰਜਾਬ ਦੇ ਨਾਭਾ ਦਾ ਪਿੰਡ ਅਗੇਤਾ ਜਿਥੋਂ ਦੇ ਵਸਨੀਕਾਂ ਨੇ ਖੁਦ ਪਹਿਲ ਕਰਦੇ ਹੋਏ ਪੂਰੇ ਪਿੰਡ ਨੂੰ ਲਾਕ ਡਾਊਨ ਕਰ ਦਿੱਤਾ ਸੀ ਖੁਦ ਹੀ ਪਿੰਡ ਨੂੰ ਜਾਂਦੇ ਤਿੰਨ ਰਸਤਿਆਂ ਤੇ ਬੈਰੀਕੇਡ ਲਗਾ ਪਿੰਡ ਵਿੱਚ ਐਂਟਰੀ ਬੈਨ ਕੀਤੀ ਹੋਈ ਹੈ

ਜਾਣਕਾਰੀ ਮੁਤਾਬਿਕ ਇਸ ਪਿੰਡ ਵਿਚ ਸਿਰਫ ਮੈਡੀਕਲ ਐਮਰਜੈਂਸੀ ਦੌਰਾਨ ਹੀ ਜਾਣ ਦੀ ਇਜਾਜਤ ਦਿੱਤੀ ਗਈ ਹੈ ਤੇ ਨਿਯਮ ਵੀ ਖੁਦ ਪਿੰਡ ਵਾਸੀਆਂ ਨੇ ਹੀ ਬਣਾਏ ਹਨ। ਅੱਜ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਇਸ ਪਿੰਡ ਦੇ ਲੋਕਾਂ ਦੀ ਹੌਸਲਾ ਅਫਜਾਈ ਲਈ ਪਹੁੰਚੇ ਜਿੱਥੇ ਉਨਾਂ ਦੀ ਅਤੇ ਸੁਰੱਖਿਆ ਦਸਤੇ ਦੀ ਗੱਡੀ ਨੂੰ ਨਾਕੇ ਤੇ ਹੀ ਰੋਕ ਦਿੱਤਾ ਗਿਆ ਤੇ ਮੰਤਰੀ ਧਰਮਸੋਤ ਨੇ ਵੀ ਨਿਯਮ ਮੰਨਦੇ ਹੋਏ ਉੱਥੇ ਪਬਲਿਕ ਨਾਕੇ ਤੇ ਹੀ ਰੁੱਕ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰ ਹਾਲਾਤ ਜਾਣੇ ਤੇ ਉਨਾਂ ਦੀ ਇਸ ਕਦਮ ਲਈ ਸ਼ਲਾਘਾ ਕੀਤੀ। ਪਿੰਡ ਵਾਸੀਆਂ ਮੁਤਾਬਿਕ ਚਾਹੇ ਕੋਈ ਵਿਧਾਇਕ ਜਾਂ ਕੋਈ ਵੀ ਮੰਤਰੀ ਆਵੇਗਾ ਉਸਨੂੰ ਪਿੰਡ ਦੀ ਹੱਦ ਤੋਂ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।

ਇਸ ਦੌਰਾਨ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜਿਸ ਮਹਾਮਾਰੀ ਨਾਲ ਪੂਰਾ ਦੇਸ਼ ਜੂਝ ਰਿਹਾ ਹੈ ਉਸਨੂੰ ਫੈਲਣ ਤੋਂ ਰੋਕਣ ਲਈ ਇਸ ਪਿੰਡ ਦਾ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਦੀ ਚਰਚਾ ਸੀਐਮ ਤੇ ਪੀਐਮ ਸਮੇਤ ਦੇਸ਼ ਭਰ ਵਿੱਚ ਹੋ ਰਹੀ ਹੈ,ਇਸ ਪਿੰਡ ਵਿੱਖੇ ਸਹੂਲਤਾਂ ਨੂੰ ਲੈਕੇ ਵਿਸ਼ੇਸ਼ ਕਦਮ ਚੁੱਕੇ ਜਾਣਗੇ।

Share this Article
Leave a comment