ਨਿਊਜ਼ ਡੈਸਕ: ਫਿਜੀ ਦੇ ਇੱਕ ਪੰਜ ਸਿਤਾਰਾ ਰਿਜ਼ੋਰਟ ਵਿੱਚ ਕਾਕਟੇਲ ਪੀਣ ਤੋਂ ਬਾਅਦ ਚਾਰ ਆਸਟ੍ਰੇਲੀਆਈਆਂ ਸਮੇਤ ਸੱਤ ਸੈਲਾਨੀ ਬੀਮਾਰ ਹੋ ਗਏ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦਾ ਕਾਰਨ ਸ਼ਰਾਬ ਵਿੱਚ ਜ਼ਹਿਰ ਹੋਣਾ ਮੰਨਿਆ ਜਾ ਰਿਹਾ ਹੈ। ਫਿਜੀ ਸਰਕਾਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਿਜੀ ਸਰਕਾਰ ਨੇ ਕਿਹਾ ਕਿ ਵਿਟੀ ਲੇਵੂ ਟਾਪੂ ਦੇ ਦੱਖਣੀ ਤੱਟ ‘ਤੇ ਵਾਰਵਿਕ ਫਿਜੀ ਰਿਜ਼ੋਰਟ ‘ਤੇ ਕਾਕਟੇਲ ਪੀਣ ਤੋਂ ਬਾਅਦ ਸੈਲਾਨੀ ਬੀਮਾਰ ਹੋ ਗਏ। ਇਹ ਇੱਕ ਵੱਖਰੀ ਕਿਸਮ ਦੀ ਘਟਨਾ ਹੈ। ਕਿਉਂਕਿ ਰਿਜ਼ੋਰਟ ਦੇ ਬਾਰ ‘ਤੇ ਸਿਰਫ਼ ਸੱਤ ਮਹਿਮਾਨ ਹੀ ਇਸ ਤੋਂ ਪ੍ਰਭਾਵਿਤ ਹੋਏ ਸਨ। ਰਿਜ਼ੋਰਟ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਮਹਿਮਾਨਾਂ ਨੂੰ ਪਰੋਸੇ ਜਾਣ ਵਾਲੇ ਪੀਣ ਵਾਲੇ ਪਦਾਰਥਾਂ ਦੀ ਗੁਣਵੱਤਾ ਵਿੱਚ ਕੋਈ ਬਦਲਾਅ ਕੀਤਾ ਹੈ ਅਤੇ ਨਾ ਹੀ ਸਮੱਗਰੀ ਵਿੱਚ ਕੋਈ ਬਦਲਾਅ ਕੀਤਾ ਹੈ। ਫਿਜੀ ਸਰਕਾਰ ਦਾ ਕਹਿਣਾ ਹੈ ਕਿ ਇਹ ਬੇਹੱਦ ਚਿੰਤਾਜਨਕ ਹੈ। ਸਰਕਾਰ ਨੇ ਕਿਹਾ ਕਿ ਅਸੀਂ ਮਾਮਲੇ ‘ਚ ਤੁਰੰਤ ਕਾਰਵਾਈ ਕੀਤੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਰਿਜ਼ੋਰਟ ‘ਚ ਆਏ ਮਹਿਮਾਨ ਕਿਵੇਂ ਬਿਮਾਰ ਹੋਏ।
ਰਿਜ਼ੋਰਟ ਦੇ ਫਰੰਟ ਆਫਿਸ ਮੈਨੇਜਰ ਨੇ ਵੀ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਹਸਪਤਾਲ ‘ਚ ਦਾਖਲ ਮਹਿਮਾਨਾਂ ਦੀ ਦੇਖਭਾਲ ‘ਤੇ ਕੰਮ ਕਰ ਰਹੇ ਹਾਂ। ਆਸਟ੍ਰੇਲੀਆਈ ਸਰਕਾਰ ਦੇ ਸਲਾਹਕਾਰ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਵਿੱਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਫਿਜੀ ਪੁਲਿਸ ਜ਼ਹਿਰ ਦੀ ਘਟਨਾ ਦੀ ਜਾਂਚ ਕਰ ਰਹੀ ਹੈ। ਆਸਟ੍ਰੇਲੀਆ ਦੇ ਖਜ਼ਾਨਚੀ ਜਿਮ ਚੈਲਮਰਸ ਨੇ ਕਿਹਾ: “ਅਸੀਂ ਪ੍ਰਭਾਵਿਤ ਲੋਕਾਂ ਦੇ ਦੋਸਤਾਂ ਅਤੇ ਪਰਿਵਾਰ ਬਾਰੇ ਸੋਚ ਰਹੇ ਹਾਂ। ਕਿਉਂਕਿ ਇਹ ਉਨ੍ਹਾਂ ਲਈ ਦੁੱਖਦ ਹੈ। ਆਸਟ੍ਰੇਲੀਆਈ ਸਰਕਾਰ ਨੇ ਫਿਜੀ ਦੀ ਯਾਤਰਾ ਨੂੰ ਲੈ ਕੇ ਸੈਲਾਨੀਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਸ਼ਰਾਬ ਵਿੱਚ ਜ਼ਹਿਰ ਮਿਲਾਉਣ ਦੇ ਖ਼ਤਰਿਆਂ ਨੂੰ ਉਜਾਗਰ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।