ਅਮਰੀਕਾ: ਮੇਅਰ ਦੇ ਅਹੁਦੇ ਲਈ ਮੈਦਾਨ ‘ਚ ਉੱਤਰੇ ਤਿੰਨ ਜਾਨਵਰ

TeamGlobalPunjab
2 Min Read

ਵਰਮਾਂਟ : ਅਮਰੀਕਾ ਦੇ ਉੱਤਰ-ਪੂਰਬ ਦੇ ਵਰਮਾਂਟ ਦੇ ਫੇਅਰ ਹੇਵਨ ਕਸਬੇ ‘ਚ ਮੇਅਰ ਦੀ ਚੋਣ ਲਈ ਇੱਕ ਵਾਰ ਫਿਰ ਅਨੋਖਾ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਵਾਰ ਮੇਅਰ ਦੀ ਚੋਣ ਲਈ ਤਿੰਨ ਜਾਨਵਰ ਚੋਣ ਮੈਦਾਨ ‘ਚ ਹਨ ਜਿਨ੍ਹਾਂ ‘ਚ ਇੱਕ ਬਕਰੀ ਤੇ ਦੋ ਕੁੱਤੇ ਸ਼ਾਮਲ ਹਨ।

ਇਸ ਵਾਰ ਮੁਕਾਬਲਾ ਪੁਰਾਣੇ ਮੇਅਰ 3 ਸਾਲਾ ਬੱਕਰੀ ਨੂਬੀਅਨ ਲਿੰਕਨ ਤੇ 6 ਸਾਲਾ ਕੁੱਤੇ ਸੈਮੀ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਤੀਜਾ ਉਮੀਦਵਾਰ ਮਫੀ ਨਾਮੀ ਕੁੱਤਾ ਵੀ ਮੁਕਾਬਲੇ ‘ਚ ਸ਼ਾਮਲ ਹੈ। ਮੇਅਰ ਦੀ ਚੋਣ ਲਈ ਵੋਟਿੰਗ 3 ਮਾਰਚ ਨੂੰ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਵੋਟ ਪਾਉਣ ਲਈ ਹਰ ਇੱਕ ਵਿਅਕਤੀ ਨੂੰ 1 ਡਾਲਰ ਦੇਣੇ ਪੈਣਗੇ।

ਦੱਸ ਦਈਏ ਕਿ ਚੋਣਾਂ ‘ਚ ਹਰ ਇੱਕ ਵਿਅਕਤੀ ਨੂੰ ਵੋਟ ਪਾਉਣ ਦੇ ਬਦਲੇ ਇੱਕ ਡਾਲਰ ਦੇਣਾ ਪਵੇਗਾ। ਇਸ ਤਰ੍ਹਾਂ ਇਕੱਠੀ ਹੋਈ ਰਕਮ ਦੀ ਵਰਤੋਂ ਇੱਕ ਖੇਡ ਮੈਦਾਨ ਬਣਾਉਣ ਲਈ ਕੀਤੀ ਜਾਵੇਗੀ। ਵਰਮਾਂਟ ਦੇ ਫੇਅਰ ਹੇਵਨ ਕਸਬੇ ਦੇ ਮੈਨੇਜਰ ਜੋ ਗੁੰਟਰ ਨੇ ਦੱਸਿਆ ਕਿ ਚੋਣਾਂ ਲਈ ਰਜਿਸਟ੍ਰੇਸ਼ਨ ਫੀਸ 5 ਡਾਲਰ ਰੱਖੀ ਗਈ ਹੈ।

- Advertisement -

ਪੁਲੀਸ ਚੀਫ਼ ਬਿਲ ਹੈਮਫ੍ਰੀਜ ਨੇ ਜਰਮਨ ਸ਼ੈਫਰਡ ਕੇ-9 ਸੈਮੀ ਦੇ ਤੇ ਮਫੀ ਦੇ ਲਿੰਡਾ ਬਾਰਕਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਗਰਾਊਂਡ ਲਈ ਪੈਸੇ ਇਕੱਠੇ ਕਰਨ ਲਈ ਚੋਣਾਂ ਤੋਂ ਇਲਾਵਾ ਗੋ ਫੰਡ ਮੀ ਪੇਜ ਵੀ ਬਣਾਇਆ ਗਿਆ ਹੈ। ਖੇਡ ਮੈਦਾਨ ਬਣਾਉਣ ਲਈ $ 80,000 (57.5 ਲੱਖ ਰੁਪਏ) ਦੀ ਜ਼ਰੂਰਤ ਹੈ ਤੇ ਹੁਣ ਤੱਕ 10,000 (7.15 ਲੱਖ ਰੁਪਏ) ਡਾਲਰ ਇਕੱਠੇ ਹੋ ਚੁੱਕੇ ਹਨ।

ਕਸਬੇ ਦੇ ਮੈਨੇਜਰ ਜੋ ਗੁੰਟਰ ਨੇ ਮੇਅਰ ਦੀਆਂ ਜ਼ਿੰਮੇਵਾਰੀਆਂ ਬਾਰੇ ਦੱਸਿਆ ਤੇ ਕਿਹਾ ਕਿ ਮੇਅਰ ਨੂੰ ਪਰੇਡ ਮਾਰਚ ਰਾਹੀਂ ਪੈਸੇ ਦਾ ਪ੍ਰਬੰਧ ਕਰਨਾ ਹੋਵੇਗਾ। ਇਸ ਤੋਂ ਇਲਾਵਾ ਲੋਕ ਸੋਸ਼ਲ ਮੀਡੀਆ ‘ਤੇ ਵੀ ਚੋਣਾਂ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Share this Article
Leave a comment