ਜਾਨਸਨ ਐਂਡ ਜਾਨਸਨ ‘ਤੇ ਲੱਗਿਆ ਅਰਬਾਂ ਰੁਪਏ ਦਾ ਜ਼ੁਰਮਾਨਾ, 18 ਸਾਲ ‘ਚ ਹੋਈ ਲੱਖਾਂ ਦੀ ਮੌਤ

TeamGlobalPunjab
3 Min Read

ਅਮਰੀਕਾ ਦੀ ਇੱਕ ਅਦਾਲਤ ਨੇ ਦਿੱਗਜ ਹੈਲਥ ਕੇਅਰ ਕੰਪਨੀ ਜਾਨਸਨ ਐਂਡ ਜਾਨਸਨ ‘ਤੇ 57.20 ਕਰੋੜ ਡਾਲਰ ( ਲਗਭਗ 41 ਅਰਬ ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਅਦਾਲਤ ਨੇ ਇਹ ਜ਼ੁਰਮਾਨਾ ਨਸ਼ੀਲੀ ਦਵਾਈਆਂ ਦੀ ਵਰਤੋਂ ਨਾਲ ਜੁੜੇ ਓਪਾਇਡ (opioid) ਦੇ ਖ਼ਤਰੇ ਕਾਰਨ ਲਗਾਇਆ ਹੈ । ਅਫੀਮ ਤੋਂ ਬਣਨ ਵਾਲੀ ਦਰਦ ਨਿਵਾਰਕ ਦਵਾਈਆਂ ਨੂੰ ਓਪਾਡ ਕਿਹਾ ਜਾਂਦਾ ਹੈ , ਪਰ ਕੁੱਝ ਲੋਕ ਇਸ ਦਾ ਨਸ਼ੇ ਲਈ ਪ੍ਰਯੋਗ ਕਰਦੇ ਹਨ। ਜੱਜ ਨੇ ਆਪਣੇ ਫੈਸਲੇ ‘ਚ ਕਿਹਾ ਕਿ ਕੰਪਨੀ ਨੇ ਜਾਣਬੁਝ ਕੇ ਓਪਾਰਿਡ ਦੇ ਖ਼ਤਰੇ ਨੂੰ ਨਜ਼ਰਅੰਦਾਜ਼ ਕੀਤਾ। ਆਪਣੇ ਫਾਇਦੇ ਲਈ ਡਾਕਟਰਾਂ ਨੂੰ ਨਸ਼ੀਲੀਆਂ ਦਰਦਨਾਸ਼ਕ ਦਵਾਈਆਂ ਲਿਖਣ ਲਈ ਮਨਾਇਆ।

ਜੱਜ ਨੇ ਸੂਬਾ ਸਰਕਾਰ ਵੱਲੋਂ ਓਪਾਇਡ ਪੀੜਤਾਂ ਦੇ ਇਲਾਜ ਲਈ ਮੰਗੀ ਗਈ ਰਕਮ ਦੇ ਮੁਕਾਬਲੇ ਜੌਨਸਨ ਐਂਡ ਜੌਨਸਨ ਨੂੰ ਕਾਫੀ ਘੱਟ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਸੂਬਾ ਸਰਕਾਰ ਨੇ 17 ਅਰਬ ਡਾਲਰ (1.20 ਕਰੋੜ ਰੁਪਏ) ਦੀ ਮੰਗ ਕੀਤੀ ਸੀ।

ਜੱਜ ਥਾਡ ਬਾਲਕਮੈਨ ਨੇ ਆਪਣੇ ਫੈਸਲੇ ‘ਚ ਗੰਭੀਰ ਟਿੱਪਣੀ ਕਰਦਿ ਹੋਏ ਕਿ ਕਿਹਾ ਕਿ ਜੌਨਸਨ ਐਂਡ ਜੌਨਸਨ ਨੇ ਸੂਬਾ ਦੇ ਕਾਨੂੰਨ ਦਾ ਉਲੰਘਣ ਕੀਤਾ। ਕੰਪਨੀ ਦੀ ਗਲਤੀ ਤੇ ਖ਼ਤਰਨਾਕ ਮਾਰਕੀਟਿੰਗ ਕਰਕੇ ਤੇਜ਼ੀ ਨਾਲ ਨਸ਼ੇ ਦੀ ਵਧਦੀ ਆਦਤ ਤੇ ਓਵਰਡੋਜ਼ ਨਾਲ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ ਅਟਾਰਨੀ ਬ੍ਰਾਡ ਬੈਕਵਰਧ ਨੇ ਕਿਹਾ, “ਅਸੀਂ ਇਹ ਸਾਬਤ ਕੀਤਾ ਕਿ ਇਸ ਓਪਾਇਡ ਸੰਕਟ ਦਾ ਮੂਲ ਕਾਰਨ ਜੌਨਸਨ ਐਂਡ ਜੌਨਸਨ ਹਨ। ਇਸ 20 ਸਾਲ ਦੌਰਾਨ ਇਸ ਨਾਲ ਅਰਬਾਂ ਡਾਲਰ ਦੀ ਕਮਾਈ ਕੀਤੀ।”

ਫੈਸਲੇ ‘ਤੇ ਜੌਨਸਨ ਐਂਡ ਜੌਨਸਨ ਦੀ ਵਕੀਲ ਨੇ ਕਿਹਾ , “ਸਾਡੇ ਕੋਲ ਅਪੀਲ ਕਰਨ ਦਾ ਮਜ਼ਬੂਤ ਆਧਾਰ ਹੈ ਤੇ ਅਸੀਂ ਪੂਰੇ ਜੋਸ਼ ਨਾਲ ਇਸ ਨੂੰ ਚੁਣੌਤੀ ਦਵਾਂਗੇ।” ਜਦਕਿ ਕੰਪਨੀ ਦੇ ਕਾਰਜਕਾਰੀ ਉਪ ਪ੍ਰਧਾਨ ਮਾਈਕਲ ਉੱਲਾਮਨ ਨੇ ਕਿਹਾ, “ਓਕਲਾਹੋਮਾ ‘ਚ ਜੌਨਸਨ ਐਂਡ ਜੌਨਸਨ ਕਰਕੇ ਓਪਾਇਡ ਸਕੰਟ ਖੜ੍ਹਾ ਨਹੀ ਹੋਇਆ। ਓਪਾਰਿਡ ਸੰਕਟ ਨਿੱਜੀ ਸਿਹਤ ਦਾ ਮੁਸ਼ਕਲ ਮਾਮਲਾ ਹੈ। ਇਸ ਤੋਂ ਪ੍ਰਭਾਵਿਤ ਹਰ ਇੱਕ ਨਾਲ ਸਾਨੂੰ ਹਮਦਰਦੀ ਹੈ।”

ਜੱਜ ਦੇ ਫੈਸਲੇ ‘ਤੇ ਓਪਾਇਡ ਦਾਵਈ ਬਣਾਉਣ ਵਾਲੀ ਕਰੀਬ ਦੋ ਦਰਜਨ ਕੰਪਨੀਆਂ ਦੀ ਨਜ਼ਰ ਸੀ ਕਿਉਂਕਿ ਇਨ੍ਹਾਂ ਦਵਾਈਆ ਨੂੰ ਬਣਾਉਣ ਵਾਲੀ ਕੰਪਨੀਆਂ ‘ਤੇ ਅਮਰੀਕਾ ਦੇ ਇਸ ਤਰ੍ਹਾਂ ਦੇ ਕਰੀਬ ਢਾਈ ਹਜ਼ਾਰ ਮੁਕੱਦਮੇ ਚੱਲ ਰਹੇ ਹਨ। ਜੌਨਸਨ ਐਂਡ ਜੌਨਸਨ ਮਾਮਲ ‘ਚ ਹੀ ਮੁਲਜ਼ਮ ਦੋ ਹੋਰ ਦਵਾਈ ਕੰਪਨੀਆਂ ਪਡਯਰੂ ਫਾਰਮਾ ਤੇ ਇਜ਼ਰਾਈਲ ਦੀ ਟੇਵਾ ਪਹਿਲਾਂ ਹੀ ਕਰਾਰ ਕਰ ਚੁੱਕਿਆਂ ਹਨ। ਪਡਯਰੂ ਫਾਰਮਾ 27ਕਰੋੜ ਡਾਲਰ ਅਤੇ ਟੇਵਾ 8.5 ਕਰੋੜ ਡਾਲਰ ਦਾ ਭੁਗਤਾਨ ਕਰੇਗੀ।

Share this Article
Leave a comment