ਘਰੇਲੂ ਨੁਸਖਿਆਂ ਨਾਲ ਮਹਾਂਮਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਮਿਲ ਸਕਦੀ ਹੈ ਰਾਹਤ

Rajneet Kaur
3 Min Read

ਨਿਊਜ਼ ਡੈਸਕ: ਅਜਕਲ ਜੀਵਨ ਵਿੱਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਗਲਤ ਢੰਗ ਨਾਲ ਖਾਣਾ ਖਾਣ ਤੇ ਬੇਹਾ ਖਾਣਾ ਖਾਣ ਨਾਲ ਸਿਹਤ ਖਰਾਬ ਹੁੰਦੀ ਹੈ ।ਜਿਸ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਦੀਆਂ ਹਨ। ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ। ਪਰ ਅੋਰਤਾਂ ਨੂੰ ਕਈ ਪ੍ਰਕਾਰ ਦੀਆਂ ਦਿਕਤਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ । ਅੋਰਤਾਂ ਨੂੰ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲਾ ਮਹਾਂਮਾਰੀ ਦਾ ਦਰਦ ਹੈ । ਜਿਸ ਵਿੱਚ ਅੋਰਤਾਂ ਨੂੰ ਹਰ ਮਹੀਨੇ ਭਿਆਨਕ ਦਰਦ ਝੱਲਨਾ ਪੈਂਦਾ ਹੈ । ਇਸ ਦਰਦ ਤੋਂ ਰਾਹਤ ਪਾਉਣ ਲਈ ਕਈ ਵਾਰ ਅੋਰਤਾਂ ਪੇਨ ਕਿਲਰ ਗੋਲੀ ਖਾਦੀਆਂ ਹਨ ਜਾਂ ਫਿਰ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਕੋਈ ਹੋਰ ਦਵਾਈ ਦਾ ਇਸਤੇਮਾਲ ਕਰਦੀਆਂ ਹਨ । ਜੋ ਕਿ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦੀਆਂ ਹਨ।
ਆਓ ਜਾਣਦੇ ਹਾਂ ਮਹਾਂਮਾਰੀ ਦੌਰਾਨ ਦਰਦ ਤੋਂ ਛੁਟਕਾਰਾ ਕਿਵੇਂ ਪਾਇਆਂ ਜਾਵੇ-;

ਅਦਰਕ

ਅਦਰਕ ਦਾ ਸੇਵਨ ਕਰਨ ਨਾਲ ਹੋਰ ਵੀ ਕਈ ਸਮੱਸਿਆ ਤੋ ਛੁਟਕਾਰਾ ਪਾਇਆ ਜਾ ਸਕਦਾ ਹੈ । ਮਹਾਂਮਾਰੀ ਵਿੱਚ ਸਾਨੂੰ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ । ਅਦਰਕ ਦੇ 5ਤੋਂ 6 ਟੁਕੜਿਆਂ ਨੂੰ ਇੱਕ ਕੱਪ ਗਰਮ ਪਾਣੀ ਵਿੱਚ ਉਬਾਲ ਕਿ ਪੀਰੀਅਡ ਦੌਰਾਨ ਦਿਨ ਵਿੱਚ ਤਿੰਨ ਚਾਰ ਵਾਰ ਭੋਜਨ ਤੋਂ ਬਾਅਦ ਲੈਣਾ ਚਾਹੀਦਾ ਹੈ । ਅਗਰ ਤੁਸੀਂ ਚਾਹੋ ਤਾਂ ਇਸ ਵਿੱਚ ਥੋੜੀ ਖੰਡ ਵੀ ਮਿਲਾ ਸਕਦੇ ਹੋ । ਇਸ ਨਾਲ ਪੇਟ ਦਰਦ ਤੇ ਕਮਰ ਵਿੱਚ ਹੋ ਰਹੇ ਦਰਦ ਨੂੰ ਦੂਰ ਕੀਤਾ ਜਾ ਸਕਦਾ ਹੈ।

ਅਜਵਾਇਨ

- Advertisement -

ਪੇਟ ਦਰਦ ਦੀ ਸਮੱਸਿਆ ਲਈ ਅਕਸਰ ਅਜਵਾਇਨ ਦਾ ਸੇਵਨ ਕੀਤਾ ਜਾਂਦਾ ਹੈ । ਜਿਸ ਕਰਕੇ ਘਰ ਦੀ ਰਸੋਈ ਵਿੱਚ ਇਹ ਆਮ ਮਿਲ ਜਾਂਦੀ ਹੈ ।ਇਸ ਨਾਲ ਪੇਟ ਗੈਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਮਹਾਂਮਾਰੀ ਵਿੱਚ ਦੋ ਚਮਚ ਅਜਵਾਇਨ ਤੇ ਉਸ ਵਿੱਚ ਥੋੜਾ ਨਮਕ ਮਿਲਾ ਕਿ ਖਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ 5 ਤੋਂ 10 ਮਿੰਟ ਵਿੱਚ ਪੇਟ ਦਰਦ ਤੋਂ ਰਾਹਤ ਮਿਲੇਗੀ ।

ਹਲਦੀ ਵਾਲਾ ਦੁੱਧ

ਹਲਦੀ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ ।ਪੀਰੀਅਡ ਦਰਦ ਨੂੰ ਦੂਰ ਕਰਨ ‘ਚ ਵੀ ਪ੍ਰਭਾਵਸ਼ਾਲੀ ਹੁੰਦੀ ਹੈ।ਇਸ ਨਾਲ ਸਰੀਰ ਵਿੱਚ ਗਰਮੀ ਬਣੀ ਰਹਿੰਦੀ ਹੈ । ਜਿਸ ਕਰਕੇ ਪੀਰੀਅਡ ਵਿੱਚ ਦਰਦ ਤੋਂ ਛੁਟਕਾਰਾ ਮਿਲਦਾ ਹੈ । ਪੀਰੀਅਡ ਤੋਂ ਕੁੱਝ ਦਿਨ ਪਹਿਲਾਂ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ ।ਇਸ ਦੇ ਸੇਵਨ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ।

ਪਪੀਤਾ

ਜ਼ਿਆਦਾਤਰ ਅੋਰਤਾਂ ਨੂੰ ਮਹਾਂਮਾਰੀ ਦੌਰਾਨ ਖੂਨ ਦਾ ਫਲੋਅ ਘੱਟ ਹੁੰਦਾ ਹੈ ।ਜਿਸ ਕਰਕੇ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ । ਪਪੀਤਾ ਖਾਣ ਨਾਲ ਬਲੱਡ ਸਰਕਲ ਤੇਜ਼ ਹੁੰਦਾ ਹੈ ਤੇ ਦਰਦ ਨਹੀਂ ਹੁੰਦਾ । ਪਪੀਤਾ ਮਹਾਂਮਾਰੀ ‘ਚ ਮਦਦਗਾਰ ਸਿੱਧ ਹੁੰਦਾ ਹੈ।

- Advertisement -

ਗਰਮ ਪਾਣੀ ਦਾ ਸੇਵਨ

ਪੀਰੀਅਡ ਵਿੱਚ ਦਰਦ ਤੋਂ ਰਾਹਤ ਪਾਉਣ ਲਈ ਗਰਮ ਪਾਣੀ ਦਾ ਥੈਲਾ ਜਾਂ ਪਲਾਸਟਿਕ ਦੀ ਕਿਸੇ ਬੋਤਲ ਵਿੱਚ ਗਰਮ ਪਾਣੀ ਪਾ ਕਿ ਪੇਟ ਤੇ ਲਗਾਉਣ ਨਾਲ ਰਾਹਤ ਮਿਲਦੀ ਹੈ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment