ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਮੈਚ ਕੱਲ੍ਹ ਤੋਂ,ਜਾਣੋ ਪਿਛਲੇ ਮੈਚਾਂ ਦੌਰਾਨ ਕੌਣ ਕਿੰਨੇ ਵਾਰ ਜਿੱਤਿਆ

TeamGlobalPunjab
2 Min Read

ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਮੈਚਾਂ ਦੀ ਲੜੀ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਲੜੀ ਦਾ ਪਹਿਲਾ ਮੈਚ ਬੁੱਧਵਾਰ ਯਾਨੀ ਕੱਲ੍ਹ ਵਿਸ਼ਾਖਾਪਟਨਮ ਵਿਖੇ ਖੇਡਿਆ ਜਾਵੇਗਾ। ਦੋਨਾਂ ਟੀਮਾਂ ਵਿਚਕਾਰ ਇਸ ਲੜੀ ਦਾ ਦੂਜਾ ਮੈਚ ਆਉਂਦੀ 10 ਅਕਤੂਬਰ ਨੂੰ ਪੂਨਾ ਦੀ ਧਰਤੀ ‘ਤੇ ਅਤੇ ਤੀਸਰਾ ਯਾਨੀ ਆਖਰੀ ਮੈਚ 19 ਅਕਤੂਬਰ ਨੂੰ ਰਾਂਚੀ ਦੀ ਧਰਤੀ ‘ਤੇ ਖੇਡਿਆ ਜਾਵੇਗਾ। ਦੱਸਣਯੋਗ ਹੈ ਕਿ ਇਹ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਮੈਚਾਂ ਦੀ 14 ਵੀਂ ਲੜੀ ਹੈ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਦਾ ਟੈਸਟ ਮੈਚਾਂ ਦੀ ਲੜੀ ਵਿੱਚ ਮੁਕਾਬਲਾ 2018 ਦੌਰਾਨ ਦੱਖਣੀ ਅਫਰੀਕਾ ਵਿੱਚ ਹੋਇਆ ਸੀ। ਪਰ ਉਸ ਸਮੇਂ ਭਾਰਤੀ ਟੀਮ ਉਹ ਮੈਚਾਂ ਦੀ ਲੜੀ 1-2 ਦੇ ਅੰਤਰ ਨਾਲ ਹਾਰ ਗਈ ਸੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਿਛਲੀ ਲੜੀ ਸਾਲ 2015 ਦੌਰਾਨ ਜਿੱਤੀ ਸੀ ਜਿਸ ਵਿੱਚ ਦੱਖਣੀ ਅਫਰੀਕਾ ਨੂੰ ਭਾਰਤੀ ਟੀਮ ਨੇ 4 ਟੈਸਟ ਮੈਚਾਂ ਦੀ ਲੜੀ ਵਿੱਚੋਂ 3 ਮੈਚਾਂ ਵਿੱਚ ਹਰਾ ਕੇ ਇੱਕ ਮੈਚ ਡ੍ਰਾਅ ਕੀਤਾ ਸੀ।

ਦੋਨਾਂ ਟੀਮਾਂ ਜੇਕਰ ਭਾਰਤੀ ਧਰਤੀ ‘ਤੇ ਖੇਡੇ ਗਏ ਮੈਚਾਂ ਦੀ ਗੱਲ ਕਰੀਏ ਤਾਂ ਸਾਲ 2015 ਦਸੰਬਰ ਦੌਰਾਨ ਦੋਹੇਂ ਟੀਮਾਂ ਆਹਮੋ ਸਾਹਮਣੇ ਹੋਈਆਂ ਸਨ। ਉਸ ਸਮੇਂ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਸੀ ਅਤੇ ਦੱਖਣੀ ਅਫਰੀਕਾ ਨੂੰ 337 ਦੌੜਾਂ ਦੇ ਵਿਸ਼ਾਲ ਫਰਕ ਨਾਲ ਹਰਾਇਆ ਸੀ।

ਸਾਲ ਮੈਚਾਂ ਦੀ ਗਿਣਤੀ ਕੌਣ ਜਿੱਤਿਆ
1992 4 ਦੱਖਣੀ ਅਫਰੀਕਾ 1-0 ਨਾਲ ਜਿੱਤਿਆ
1996 3 ਭਾਰਤ 2-1 ਨਾਲ ਜਿੱਤਿਆ
1996-97 3 ਦੱਖਣੀ ਅਫਰੀਕਾ 2-0 ਨਾਲ ਜਿੱਤਿਆ
2000 2 ਦੱਖਣੀ ਅਫਰੀਕਾ 2-0 ਨਾਲ ਜਿੱਤਿਆ
2001 2 ਦੱਖਣੀ ਅਫਰੀਕਾ 1-0 ਨਾਲ ਜਿੱਤਿਆ
2004 2 ਭਾਰਤ 1-0 ਨਾਲ ਜਿੱਤਿਆ
2006-07 3 ਦੱਖਣੀ ਅਫਰੀਕਾ 2-1 ਨਾਲ ਜਿੱਤਿਆ
2008 3 ਲੜੀ 1-1 ਨਾਲ ਡ੍ਰਾਅ
2010 3 ਲੜੀ 1-1 ਨਾਲ ਡ੍ਰਾਅ
2013 2 ਦੱਖਣੀ ਅਫਰੀਕਾ 1-0 ਨਾਲ ਜਿੱਤਿਆ
2015 4 ਭਾਰਤ 3-0 ਨਾਲ ਜਿੱਤਿਆ
2018 3 ਦੱਖਣੀ ਅਫਰੀਕਾ 2-1 ਨਾਲ ਜਿੱਤਿਆ

 

- Advertisement -

 

 

Share this Article
Leave a comment