ਕੋਰੋਨਾ ਵਾਇਰਸ : ਸਿੱਖ ਭਾਈਚਾਰੇ ਨੇ ਦਿੱਲੀ ਦੀ ਜਾਮਾ ਮਸਜਿਦ ਨੂੰ ਕੀਤਾ ਸੇਨੇਟਾਈਜ਼, ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ

TeamGlobalPunjab
1 Min Read

ਨਵੀਂ ਦਿੱਲੀ : ਜਿਸ ਦਿਨ ਤੋਂ ਦੇਸ਼ ਦੁਨੀਆ ਅੰਦਰ ਕੋਰੋਨਾ ਵਾਇਰਸ ਮਹਾਮਾਰੀ ਫੈਲੀ ਹੈ ਉਸ ਦਿਨ ਤੋਂ ਹੀ ਸਿੱਖ ਭਾਈਚਾਰੇ ਵਲੋਂ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ। ਇਸ ਲਈ ਕਈ ਦੇਸ਼ਾਂ ਅੰਦਰ ਫੁੱਲਾਂ ਦੀ ਵਰਖਾ ਕਰਕੇ ਜਾ ਕਿਸੇ ਹੋਰ ਢੰਗ ਨਾਲ ਸਿੱਖ ਭਾਈਚਾਰੇ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ । ਇਸੇ ਲੜੀ ਤਹਿਤ ਅੱਜ ਸਿੱਖ ਭਾਈਚਾਰੇ ਦੇ ਲੋਕਾਂ ਨੇ ਈਦ-ਉਲ-ਫਿਤਰ ਨਮਾਜ਼ ਲਈ ਦਿੱਲੀ ਵਿਚ ਜਾਮਾ ਮਸਜਿਦ ਨੂੰ ਸੇਨੇਟਾਈਜ਼ ਕੀਤਾ ਹੈ । ਜਾਮਾ ਮਸਜਿਦ ਦੇ ਪ੍ਰਬੰਧਕਾਂ ਨੇ ਵੀ ਰਮਜ਼ਾਨ ਦੇ ਅਖੀਰਲੇ ਦਿਨ ਸਿੱਖ ਕੌਮ ਦੀ ਸੇਵਾ ਲਈ ਧੰਨਵਾਦ ਕੀਤਾ।

https://twitter.com/Sadershaikh92/status/1264269697853218817

 

 

ਦੱਸ ਦੇਈਏ ਕਿ ਇਸ ਤੋਂ ਬਾਅਦ ਟਵਿੱਟਰ ਯੂਜ਼ਰਸ ਸਿੱਖ ਕੌਮ ਦੀ ਨਿਰਸਵਾਰਥ ਸੇਵਾ ਲਈ ਨਾ ਸਿਰਫ ਧੰਨਵਾਦ ਕਰ ਰਹੇ ਹਨ ਬਲਕਿ ਇਸ ਦੀ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ । ਸਿੱਖ ਭਾਈਚਾਰੇ ਵਲੋਂ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਤੇ ਚਲਦਿਆਂ ਸਾਰਿਆਂ ਨੂੰ ਬਰਾਬਰ ਸਤਿਕਾਰ ਦਿੱਤੋ ਜਾਂਦਾ ਹੈ ਅਤੇ ਮਨੁੱਖੀ ਸੇਵਾ ਨੂੰ ਇਸ ਵਿਚ ਸਭ ਤੋਂ ਅਗੇ ਰੱਖਿਆ ਜਾਂਦਾ ਹੈ । ਸਿੱਖ ਕੌਮ ਦੇ ਧਾਰਮਿਕ ਵਿਸ਼ਵਾਸ ਵਿਚ ਨਿਰਸਵਾਰਥ ਸੇਵਾ ਜਾਂ “ਸੇਵਾ” ਦਾ ਵਿਚਾਰ ਵੀ ਸ਼ਾਮਲ ਹੈ। ਮਹਾਂਮਾਰੀ ਦੇ ਮੱਦੇਨਜ਼ਰ, ਦੁਨੀਆ ਭਰ ਦੇ ਸਿੱਖ ਲੋੜਵੰਦਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ।

Share this Article
Leave a comment