ਅਮਰੀਕਾ ‘ਚ ਭਾਰਤੀ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਤਿੰਨ ਸਾਲ ਦੀ ਕੈਦ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਇੱਕ ਭਾਰਤੀ ਕਾਰੋਬਾਰੀ ਨਸ਼ਾ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੈਲੇਫੋਰਨੀਆ ਦੇ ਪਿਟਜ਼ਬਰਗ ਵਿਖੇ ਸਥਿਤ ਫ਼ੈਡਰਲ ਜ਼ਿਲ੍ਹਾ ਅਦਾਲਤ ਨੇ ਜਤਿੰਦਰ ਹਰੀਸ਼ ਬੇਲਾਨੀ ਉਰਫ਼ ਜੀਤੂ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਦਾ ਐਲਾਨ ਕੀਤਾ।

ਜੀਤੂ ਨੂੰ ਚੈਕ ਰਿਪਬਲਿਕ ਤੋਂ ਹਵਾਲਗੀ ਸੰਧੀ ਅਧੀਨ 3 ਜੂਨ 2019 ਨੂੰ ਅਮਰੀਕਾ ਲਿਆ ਕੇ ਮੁਕੱਦਮਾ ਚਲਾਇਆ ਗਿਆ ਅਤੇ ਉਦੋਂ ਤੋਂ ਉਹ ਜੇਲ੍ਹ ਵਿਚ ਹੈ। ਯੂਐਸ ਅਟਾਰਨੀ ਸਕੌਟ ਡਬਲਿਊ ਬਰੇਡੀ ਨੇ ਦੱਸਿਆ ਕਿ ਜੀਤੂ ਨੂੰ ਤਿੰਨ ਸਾਲ ਕੈਦ ਤੋਂ ਇਲਾਵਾ ਇਕ ਲੱਖ ਡਾਲਰ ਜ਼ੁਰਮਾਨਾ ਵੀ ਕੀਤਾ ਗਿਆ ਹੈ ਤੇ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਉਸ ਨੂੰ ਭਾਰਤ ਡਿਪੋਰਟ ਕਰ ਦਿਤਾ ਜਾਵੇਗਾ।

ਮਾਮਲੇ ਦੀ ਸੁਣਵਾਈ ਦੌਰਾਨ ਜੀਤੂ ਨੇ ਕਬੂਲ ਕਰ ਲਿਆ ਕਿ ਉਸ ਨੇ ਭਾਰਤ ਵਿਚ ਲੀ-ਐਚ.ਪੀ.ਐਲ. ਵੈਂਚਰਜ਼ ਨਾਂ ਦੀ ਕੰਪਨੀ ਬਣਾਈ ਅਤੇ ਇਸ ਦੀ ਆੜ ਵਿਚ ਨਸ਼ਾ ਤਸਕਰੀ ਦਾ ਧੰਦਾ ਚਲਾਇਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 37 ਸਾਲਾ ਜੀਤੂ ਅਤੇ ਉਸ ਦੇ ਸਾਥੀਆਂ ਨੇ ਨੇ ਕੰਪਨੀ ਰਾਹੀਂ ਟਰਾਮਾਡੋਲ ਸਣੇ ਹੋਰ ਕਈ ਪਾਬੰਦੀਸ਼ੁਦਾ ਦਵਾਈ ਅਮਰੀਕਾ ਵਿਚ ਇਪੋਰਟ ਕੀਤੀਆਂ ਅਤੇ ਵੇਚੀਆਂ।

ਇਸ ਤੋਂ ਇਲਾਵਾ ਉਸ ਨੇ 2015 ਤੋਂ 2017 ਦੌਰਾਨ ਆਪਣੇ ਦੋ ਸਾਥੀਆਂ ਨਾਲ ਪਾਬੰਦੀਸ਼ੁਦਾ ਐਂਟੀਜ਼ਲਾਮ ਦਵਾਈ ਦਾ ਧੰਦਾ ਕੀਤਾ। ਐਂਟੀਜ਼ਲਾਮ ਦੀ ਵਰਤੋਂ ਨੀਂਦ ਨਾ ਆਉਣ ਅਤੇ ਤਣਾਅ ਵਰਗੀਆਂ ਬਿਮਾਰੀਆਂ ਲਈ ਕੀਤੀ ਜਾਂਦੀ ਹੈ। ਜਤਿੰਦਰ ਹਰੀਸ਼ਨੇ ਅਦਾਲਤ ਵਿਚ ਇਹ ਵੀ ਮੰਨਿਆ ਕਿ ਨਸ਼ਾ ਤਸਕਰੀ ਦੇ ਧੰਦੇ ਰਾਹੀਂ ਕਮਾਏ ਲੱਖਾਂ ਡਾਲਰ ਅਮਰੀਕਾ ਤੋਂ ਭਾਰਤ ਭੇਜੇ ਸਨ।

- Advertisement -

Share this Article
Leave a comment