Breaking News

ਮਿਸਰ ‘ਚ ਭਿਆਨਕ ਟ੍ਰੇਨ ਹਾਦਸਾ

 ਵਰਲਡ ਡੈਸਕ : ਮਿਸਰ ‘ਚ ਬੀਤੇ ਸ਼ੁੱਕਰਵਾਰ ਨੂੰ ਦੋ ਟ੍ਰੇਨਾਂ ਦੀ ਟੱਕਰ  ‘ਚ 32 ਲੋਕਾਂ ਦੀ ਮੌਤ ਹੋ ਗਈ ਤੇ 91 ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਮਿਸਰ  ‘ਚ ਉਸ ਸਮੇਂ ਹੋਇਆ ਜਦੋਂ ਕਿਸੇ ਨੇ ਇਕ ਟ੍ਰੇਨ ਦਾ ਐਮਰਜੈਂਸੀ ਬ੍ਰੇਕ ਲਗਾ ਦਿੱਤਾ ਗਿਆ, ਜਿਸ ਨਾਲ ਟ੍ਰੇਨ ਰੁੱਕ ਗਈ ਤੇ ਪਿੱਛੇ ਤੋਂ ਆ ਰਹੀ ਦੂਜੀ ਟ੍ਰੇਨ ਉਸ ਨਾਲ ਟਕਰਾ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਰਾਜਧਾਨੀ ਕਾਹਿਰਾਂ ਤੋਂ 365 ਕਿਲੋਮੀਟਰ ਦੂਰ ਤਹਤਾ ਸ਼ਹਿਰ ਦੇ ਨੇੜੇ ਹੋਇਆ। ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲ-ਸਿਸੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Check Also

ਪੋਲੈਂਡ ਨੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਬੰਦ

ਨਿਊਜ ਡੈਸਕ- ਯੂਕਰੇਨ ਦੇ ਸਭ ਤੋਂ ਮਜ਼ਬੂਤ ​​ਸਹਿਯੋਗੀਆਂ ਵਿੱਚੋਂ ਇੱਕ, ਪੋਲੈਂਡ ਨੇ ਕਿਹਾ ਹੈ ਕਿ …

Leave a Reply

Your email address will not be published. Required fields are marked *