ਨਿਊਜ਼ ਡੈਸਕ: ਓਲੰਪਿਕ ਲਈ ਕੁਆਲੀਫਾਈ ਕਰਨ ਦਾ ਸੁਪਨਾ ਲੈ ਕੇ ਇਟਲੀ ਆਏ ਪਾਕਿਸਤਾਨ ਦੇ ਇੱਕ ਮੁੱਕੇਬਾਜ਼ ‘ਤੇ ਚੋਰੀ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਜੁਹੈਬ ਰਸ਼ੀਦ ਨਾਮ ਦੇ ਖਿਡਾਰੀ ਨੇ ਆਪਣੇ ਹੀ ਸਾਥੀ ਖਿਡਾਰੀ ਦੇ ਪਰਸ ‘ਚੋਂ ਪੈਸੇ ਚੋਰੀ ਕਰ ਲਏ। ਫਿਲਹਾਲ ਉਸ ਦੀ ਭਾਲ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਲਈ ਇਹ ਬਹੁਤ ਸ਼ਰਮ ਵਾਲੀ ਗੱਲ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰਸ਼ੀਦ ਬਾਕਸਿੰਗ ਮੈਚ ਲਈ ਇਟਲੀ ਗਿਆ ਸੀ। ਮੰਗਲਵਾਰ ਨੂੰ ਪਾਕਿਸਤਾਨ ਐਮੇਚਿਓਰ ਬਾਕਸਿੰਗ ਫੈਡਰੇਸ਼ਨ ਨੇ ਦੱਸਿਆ ਕਿ ਉਹ ਆਪਣੇ ਸਾਥੀ ਦੇ ਬੈਗ ਤੋਂ ਪੈਸੇ ਚੋਰੀ ਕਰਨ ਤੋਂ ਬਾਅਦ ਗਾਇਬ ਹੋ ਗਿਆ ਹੈ। ਫੈਡਰੇਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਇਟਲੀ ਸਥਿਤ ਪਾਕਿਸਤਾਨੀ ਦੂਤਾਵਾਸ ਨੂੰ ਵੀ ਦੇ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਨੈਸ਼ਨਲ ਫੈਡਰੇਸ਼ਨ ਦੇ ਸਕੱਤਰ ਕਰਨਲ ਨਾਸਿਰ ਅਹਿਮਦ ਨੇ ਕਿਹਾ, ‘ਜੁਹੈਬ ਰਸ਼ੀਦ ਦਾ ਵਿਵਹਾਰ ਦੇਸ਼ ਅਤੇ ਫੈਡਰੇਸ਼ਨ ਲਈ ਬਹੁਤ ਸ਼ਰਮਨਾਕ ਹੈ, ਕਿਉਂਕਿ ਉਹ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ‘ਚ ਹਿੱਸਾ ਲੈਣ ਲਈ ਪੰਜ ਮੈਂਬਰੀ ਟੀਮ ਨਾਲ ਯਾਤਰਾ ਕਰ ਰਿਹਾ ਸੀ। ‘
ਉਸ ਨੇ ਦੱਸਿਆ ਕਿ ਲੌਰਾ ਇਕਰਾਮ ਨਾਮ ਦੀ ਔਰਤ ਮੁੱਕੇਬਾਜ਼ ਦੀ ਸਿਖਲਾਈ ਲਈ ਗਈ ਸੀ। ਇਸ ਦੌਰਾਨ ਰਸ਼ੀਦ ਨੇ ਫਰੰਟ ਡੈਸਕ ਤੋਂ ਕਮਰੇ ਦੀ ਚਾਬੀ ਲੈ ਲਈ ਅਤੇ ਪਰਸ ‘ਚੋਂ ਵਿਦੇਸ਼ੀ ਕਰੰਸੀ ਚੋਰੀ ਕਰ ਲਈ। ਉਦੋਂ ਤੋਂ ਉਹ ਹੋਟਲ ਤੋਂ ਲਾਪਤਾ ਹੈ। ਉਨ੍ਹਾਂ ਕਿਹਾ, ‘ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ, ਪਰ ਉਨ੍ਹਾਂ ਨੇ ਕਿਸੇ ਨਾਲ ਸੰਪਰਕ ਨਹੀਂ ਕੀਤਾ।’
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।