ਬਠਿੰਡਾ ਦੇ ਮਹਿੰਦਰਾ ਸ਼ੋਅ ਰੂਮ ’ਚ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ

TeamGlobalPunjab
1 Min Read

ਬਠਿੰਡਾ :- ਬਠਿੰਡਾ-ਮਾਨਸਾ ਰੋਡ ’ਤੇ ਮਹਿੰਦਰਾ ਸ਼ੋਅ ਰੂਮ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਕਰਕੇ ਆਸ ਪਾਸ ਦੇ ਲੋਕਾਂ ‘ਚ ਹਫੜਾ ਦਫੜੀ ਮੱਚ ਗਈ ਤੇ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਇਸ ਅੱਗ ਨੂੰ ਬੁਝਾਉਣ ‘ਚ ਜੁਟ ਗਈਆਂ।

ਫਾਇਰ ਬ੍ਰਿਗੇਡ ਮੁਲਾਜ਼ਮਾਂ ਅਨੁਸਾਰ ਸਵੇਰ ਦੇ 5:30 ਵਜੇ ਉਨਾਂ ਨੂੰ ਮਹਿੰਦਰਾ ਸ਼ੋਅ ਰੂਮ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ਦੇ ਬਾਅਦ ਉਨ੍ਹਾਂ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ।

ਦੱਸ ਦਈਏ ਭਿਆਨਕ ਅੱਗ ਦੇ ਨਾਲ ਕਾਫ਼ੀ ਗੱਡੀਆਂ ਦੇ ਸੜ ਕੇ ਸੁਆਹ ਹੋਣ ਦੀ ਖ਼ਬਰ ਹੈ, ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਸਬੰਧੀ ਦੱਸਿਆ ਜਾ ਰਿਹਾ ਹੈ।ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ ਪਰ ਅਜੇ ਤੱਕ ਪੂਰੇ ਨੁਕਸਾਨ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

TAGGED: , ,
Share this Article
Leave a comment