ਕੋਲਕਾਤਾ : – ਕੋਲਕਾਤਾ ’ਚ ਕੋਲਾਘਾਟ ਇਮਾਰਤ ਦੀ 13ਵੀਂ ਮੰਜ਼ਲ ’ਚ ਬੀਤੇ ਸੋਮਵਾਰ ਸ਼ਾਮ ਭਿਆਨਕ ਅੱਗ ਲੱਗਣ ਨਾਲ 7 ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਚਾਰ ਫਾਇਰ ਬ੍ਰਿਗੇਡ ਮੁਲਾਜ਼ਮ, ਰੇਲਵੇ ਪੁਲਿਸ ਮੁਲਾਜ਼ਮ, ਏਐੱਸਆਈ ਤੇ ਇਕ ਹੋਰ ਵਿਅਕਤੀ ਸ਼ਾਮਲ ਹਨ। ਦੋ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਦਸ ਦਈਏ ਇਮਾਰਤ ’ਚ ਪੂਰਬ ਦੇ ਦੱਖਣ ਪੂਰਬ ਰੇਲਵੇ ਦੇ ਦਫ਼ਤਰ ਤੇ ਅੰਡਰ ਗਰਾਊਂਡ ’ਤੇ ਰੇਲਵੇ ਦਾ ਕੰਪਿਊਟਰੀਕ੍ਰਿਤ ਟਿਕਟ ਰਿਜ਼ਰਵੇਸ਼ਨ ਕੇਂਦਰ ਹੈ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਆਰਥਿਕ ਮਦਦ ਦੇਣ ਨਾਲ ਪਰਿਵਾਰ ’ਚ ਕਿਸੇ ਇਕ ਨੂੰ ਨੌਕਰੀ ਮਿਲਣ ਦਾ ਐਲਾਨ ਵੀ ਕੀਤਾ ਹੈ।