ਸ਼ੰਭੂ ਬਾਰਡਰ ਤੋਂ ਨੌਜਵਾਨਾਂ ਦਾ ਜਥਾ ਪੈਦਲ ਦਿੱਲੀ ਨੂੰ ਹੋਇਆ ਰਵਾਨਾ

TeamGlobalPunjab
2 Min Read

ਪਟਿਆਲਾ : ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਵੱਲੋਂ 26 ਜਨਵਰੀ ਨੂੰ ਵਿਸ਼ਾਲ ਟਰੈਕਟਰ ਪਰੇਡ ਕੱਢੀ ਜਾਵੇਗੀ। ਇਸ ਪਰੇਡ ਨੂੰ ਸਮਰਥਨ ਦੇਣ ਲਈ ਪੰਜਾਬ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਆਮ ਵਰਗ ਦੇ ਲੋਕ ਦਿੱਲੀ ਕੂਚ ਕਰ ਰਹੇ ਹਨ। ਇਸ ਤਹਿਤ ਵੱਖ ਵੱਖ ਸ਼ਹਿਰਾਂ ਤੋਂ ਇਕੱਠਾ ਹੋਏ ਨੌਜਵਾਨ ਰਾਜਪੁਰ ਦੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਪੈਦਲ ਰਵਾਨਾ ਹੋਏ ਹਨ। ਇਸ ਦੌਰਾਨ ਨੌਜਵਾਨਾਂ ਨੂੰ ਹੌਸਲਾ ਦੇਣ ਲਈ ਨਵਜੋਤ ਕੌਰ ਸਿੱਧੂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅੱਜ ਪੂਰਾ ਦੇਸ਼ ਕੇਂਦਰ ਦੇ ਫੈਸਲਿਆਂ ਖਿਲਾਫ਼ ਹੈ। ਪਰ ਮੋਦੀ ਸਰਕਾਰ ਦਾ ਫਿਰ ਵੀ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ। ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਸਾਡਾ ਕਿਸਾਨਾਂ ਨੂੰ ਸਾਥ ਇਵੇਂ ਹੀ ਮਿਲਦਾ ਰਹੇਗਾ। ਨੌਜਵਾਨਾਂ ਦੇ ਕਾਫਲੇ ਦਾ ਸਵਾਗਤ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ SGPC ਮੈਬਰ ਹਰਪਾਲ ਸਿੰਘ ਦੀ ਕਮੇਟੀ ਵਲੋ ਕੀਤਾ ਗਿਆ। ਨੌਜਵਾਨ ਪੈਦਲ ਮਾਰਚ ਕਰਦੇ ਹੋਏ ਦਿੱਲੀ ਨੂੰ ਨਿਕਲੇ ਹਨ ਜੋ 26 ਜਨਵਰੀ ਨੂੰ ਸਿੰਘੂ ਬਾਰਡਰ ‘ਤੇ ਪਹੁੰਚ ਜਾਣਗੇ।

ਇਸ ਦੌਰਾਨ ਨੌਜਵਾਨ ਲੀਡਰ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਅੱਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਝੰਡੇ ਹੇਠਾਂ ਪੰਜਾਬ ਦੇ ਸ਼ਹਿਰਾਂ ਤੋਂ ਨੌਜਵਾਨ ਦਿੱਲੀ ਜਾ ਰਹੇ ਹਨ। ਜਸਵਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਤੱਕ ਕਰਨਾਲ ਜਾਂ ਸੋਨੀਪਤ ਇਹ ਜਥਾ ਰੁੱਕੇਗਾ। ਜਿਸ ਤੋਂ ਬਾਅਦ ਸਵੇਰੇ ਤੜਕੇ ਦਿੱਲੀ ਨੂੰ ਚਾਲੇ ਪਾਏ ਜਾਣਗੇ ਅਤੇ 26 ਜਨਵਰੀ ਨੂੰ ਸਿੰਘੂ ਬਾਰਡਰ ‘ਤੇ ਪਹੁੰਚ ਜਾਵਾਂਗੇ। ਉਹਨਾਂ ਦੱਸਿਆ ਕਿ 200 ਦੇ ਕਰੀਬ ਨੌਜਵਾਨ ਇੱਥੋਂ ਚੱਲ ਕੇ ਦਿੱਲੀ ਲਈ ਰਵਾਨਾ ਹੋਏ ਹਨ। ਰਸਤੇ ਤੋਂ ਵੀ ਵੱਖ ਵੱਖ ਸ਼ਹਿਰਾਂ ਤੋਂ ਇਸ ਕਾਫਿਲੇ ਨਾਲ ਲੋਕ ਜੁੜਨਗੇ ਅਤੇ 500 ਤੋਂ ਵੱਧ ਨੌਜਵਾਨਾਂ ਦਾ ਜਥਾ ਦਿੱਲੀ ਪਰੇਡ ਵਿਚ ਸ਼ਾਮਲ ਹੋਵਾਗੇ।

- Advertisement -

Share this Article
Leave a comment