ਵਰਲਡ ਡੈਸਕ – ਦੁਬਈ ਦੇ ਜੈਬਲ ਅਲੀ ਉਦਯੋਗਿਕ ਖੇਤਰ ‘ਚ ਫੈਕਟਰੀ ਜਾ ਰਹੀ ਮਜ਼ਦੂਰਾਂ ਦੀ ਬੱਸ ਇੱਕ ਟਰੱਕ ਨਾਲ ਟਕਰਾ ਗਈ। ਬੀਤੇ ਬੁੱਧਵਾਰ ਨੂੰ ਇਹ ਘਟਨਾ ਹੋਈ ਤੇ ਇਸ ਘਟਨਾ ‘ਚ 27 ਮਜ਼ਦੂਰ ਜ਼ਖਮੀ ਹੋ ਗਏ ਸਨ। ਜਿਹਨਾਂ ਚੋਂ ਜ਼ਿਆਦਾਤਰ ਭਾਰਤੀ ਨਾਗਰਿਕ ਹਨ।
ਜਾਣਕਾਰੀ ਅਨੁਸਾਰ ਬੱਸ ਅੱਜ ਸਵੇਰੇ ਜੈਬਲ ਅਲੀ ਟੈਕਨਾਲੋਜੀ ਪਾਰਕ ‘ਚ ਇੱਕ ਪਰਫਿਊਮ ਫੈਕਟਰੀ ਦੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਫੈਕਟਰੀ ‘ਚ ਲੈ ਜਾ ਰਹੀ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।
ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਨ੍ਹਾਂ ਦਾ ਦੁਬਈ ਇਨਵੈਸਟਮੈਂਟ ਪਾਰਕ ਦੇ NMC ਰਾਇਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦੁਬਈ ਪੁਲਿਸ ਦੇ ਟ੍ਰੈਫਿਕ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਸੈਫ ਮੁਹਰ ਅਲ ਮਜਰੋਈ ਨੇ ਦੱਸਿਆ ਕਿ 27 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਹਾਦਸੇ ਟਰੱਕ ਤੇ ਬੱਸ ਵਿਚਾਲੇ ਸੁਰੱਖਿਅਤ ਦੂਰੀ ਨਾ ਛੱਡ ਕਰਕੇ ਹੋਇਆ।