ਭਾਰਤ ਪਾਕਿ ਤਣਾਅ ਦੇ ਮਾਹੌਲ ‘ਚ ਕ੍ਰਿਕਟਰਾਂ ਨੇ ਵੀ ਇਮਰਾਨ ਨੂੰ ਲਿਆ ਲੰਬੇ ਹੱਥੀਂ, ਦੇਖੋ ਆ ਕੀ ਕਹਿ ਗਏ ਸਹਿਵਾਗ!

TeamGlobalPunjab
2 Min Read

ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਵਿਰੇਂਦਰ ਸਹਿਵਾਗ ਨੇ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੰਬੇ ਹੱਥੀਂ ਲਿਆ ਹੈ। ਵੀਰਵਾਰ ਨੂੰ ਆਪਣੇ ਟਵੀਟਰ ਹੈਂਡਲ ‘ਤੇ ਸਹਿਵਾਗ ਨੇ ਇਮਰਾਨ ਦੀ ਇੱਕ ਵੀਡੀਓ ਸ਼ੇਅਰ ਕਰਕੇ ਜਿਸ ਵਿੱਚ ਇੱਕ ਐਂਕਰ ਇਮਰਾਨ ਨੂੰ ਵੈਲਡਰ ਕਹਿੰਦਾ ਨਜ਼ਰ ਆ ਰਿਹਾ ਹੈ ਲਿਖਿਆ ਕਿ ਇਹ ਵਿਅਕਤੀ ਖੁਦ ਨੂੰ ਅਪਮਾਨਿਤ ਕਰਨ ਲਈ ਨਵੇਂ ਨਵੇਂ ਤਰੀਕੇ ਲੱਭਦਾ ਰਹਿੰਦਾ ਹੈ। ਦੱਸਣਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਹਰਭਜਨ ਸਿੰਘ ਅਤੇ ਮੁਹੰਮਦ ਸ਼ਮੀ ਨੇ ਵੀ ਯੂਐਨ ‘ਚ ਦਿੱਤੇ ਗਏ ਭਾਸ਼ਣ ‘ਤੇ ਇਮਰਾਨ ਖਾਨ ‘ਤੇ ਟਿੱਪਣੀ ਕੀਤੀ ਸੀ।

ਸਹਿਵਾਗ ਨੇ ਆਪਣੇ ਟਵੀਟਰ ਹੈਂਡਲ ‘ਤੇ ਵੀਡੀਓ ਕਲਿੱਪ ਸ਼ੇਅਰ ਕਰਦਿਆਂ ਲਿਖਿਆ ਕਿ, “ਐਂਕਰ ਨੇ ਕਿਹਾ, ਤੁਸੀਂ ਬ੍ਰੋਕਸ (ਅਮਰੀਕਾ ਦਾ ਇੱਕ ਸ਼ਹਿਰ) ਦੇ ਕਿਸੇ ਵੈਲਡਰ ਦੀ ਤਰ੍ਹਾਂ ਗੱਲ ਕਰ ਰਹੇ ਹੋਂ।“ ਇਸ ਤੋਂ ਬਾਅਦ ਉਨ੍ਹਾਂ ਲਿਖਿਆ ਕਿ ਕੁਝ ਦਿਨ ਪਹਿਲਾਂ ਯੂਐਨ ‘ਚ ਦਿੱਤੇ ਗਏ ਨਿਰਾਸ਼ਾਜਨਕ ਭਾਸ਼ਣ ਤੋਂ ਬਾਅਦ ਇਹ ਆਦਮੀ ਖੁਦ ਹੀ ਅਪਮਾਨਿਤ ਹੋਣ ਲਈ ਨਵੇਂ ਨਵੇਂ ਤਰੀਕੇ ਅਪਣਾਉਂਦਾ ਦਿਖਾਈ ਦੇ ਰਿਹਾ ਹੈ।

ਇਸ ਵੀਡੀਓ ਵਿੱਚ ਇਮਰਾਨ ਇੱਕ ਚੈਨਲ ਦੇ ਪ੍ਰੋਗਰਾਮ ਵਿੱਚ ਬਤੌਰ ਮਹਿਮਾਨ ਗੱਲ ਕਰ ਰਹੇ ਸਨ। ਵੀਡੀਓ ਕੁਝ ਹੋਰ ਅੱਗੇ ਚਲਦੀ ਹੈ ਤਾਂ ਇਮਰਾਨ ਐਂਕਰ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਅਮਰੀਕਾ ਦੇ ਮੁਕਾਬਲੇ ਚੀਨ ਦੇ ਢਾਂਚੇ ਦੀ ਤਾਰੀਫ ਕਰਦੇ ਨਜ਼ਰ ਆਉਂਦੇ ਹਨ ਅਤੇ ਉੱਥੇ ਜਾ ਕੇ ਦੇਖਣ ਦੀ ਗੱਲ ਕਰਦੇ ਹਨ। ਇਸੀ ਦੌਰਾਨ ਐਂਕਰ ਉਨ੍ਹਾਂ ਨੂੰ ਟੋਕਦੇ ਹੋਏ ਕਹਿੰਦਾ ਹੈ ਕਿ,”ਤੁਸੀਂ ਇਸ ਸਮੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਤਰ੍ਹਾਂ ਘੱਟ ਅਤੇ ਬ੍ਰੋਕਸ ਤੋਂ ਆਏ ਵੇਲਡਰ ਦੀ ਤਰ੍ਹਾਂ ਜਿਆਦਾ ਗੱਲ ਕਰ ਰਹੇ ਹੋਂ।“

- Advertisement -

 

Share this Article
Leave a comment