ਵਰਲਡ ਡੈਸਕ – ਅਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਦੱਖਣ-ਪੂਰਬੀ ਹਿੱਸੇ ’ਚ ਗਲੈਨ ਵੈਵਰਲੇਅ ਦੇ ਟੋਲਕ ਗਰੋਵ ’ਚ ਸਥਿਤ ਇੱਕ ਘਰ ’ਚ ਸਵੇਰੇ ਅਚਾਨਕ ਅੱਗ ਲਗ ਗਈ। ਗੁਆਂਢੀਆਂ ਨੂੰ ਜਦ ਤੱਕ ਇਸ ਗੱਲ ਦਾ ਪਤਾ ਲੱਗਿਆ ਤਾਂ ਅੱਗ ਆਪੇ ਤੋਂ ਬਾਹਰ ਹੋ ਚੁੱਕੀ ਸੀ। ਫਾਇਰ ਬ੍ਰਿਗੇਡ ਮੌਕੇ ਤੇ ਸੂਚਿਤ ਕੀਤਾ ਗਿਆ, ਪਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਤੇ ਵੀ ਨਾ ਬੁੱਝੀ।
ਦੱਸ ਦਈਏ ਘਰ ’ਚ ਇੱਕ ਔਰਤ ਤੇ 3 ਬੱਚੇ ਸਨ। ਅੱਗ ’ਚ ਝੁਲਸ ਜਾਣ ਕਰਕੇ ਤਿੰਨਾਂ ਦੀ ਮੌਤ ਹੋ ਗਈ। ਇੱਕ ਅਣਜਾਣ ਵਿਅਕਤੀ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਸਭ ਨੂੰ ਅੱਗ ਬੁਝਾਉਣ ਦੀ ਗੁਹਾਰ ਲਗਾ ਰਿਹਾ ਸੀ।
ਜਾਣਕਾਰੀ ਅਨੁਸਾਰ ਅੱਗ ’ਚ ਘਰ ਤੇ ਗੈਰਾਜ ਬੁਰੀ ਤਰਾਂ ਸੜ ਚੁੱਕੇ ਸਨ। ਅੱਗ ਗੈਰਾਜ ਤੋਂ ਫੈਲੀ ਸੀ, ਜਿੱਥੇ ਤੇਲ ਰੱਖੇ ਹੋਏ ਸਨ ਤੇ ਹਰ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਸੀ। ਹਰ ਕੋਈ ਇਸ ਘਟਨਾ ਤੇ ਚਿੰਤਾ ਤੇ ਦੁੱਖ ਜ਼ਾਹਰ ਕਰ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।