ਕੈਨੇਡਾ ਸਰਕਾਰ ਅਗਲੇ ਸਾਲ ਤੱਕ 4 ਲੱਖ ਤੋਂ ਵਧ ਪ੍ਰਵਾਸੀਆਂ ਨੂੰ ਦੇਵੇਗੀ ਪੀ.ਆਰ.

TeamGlobalPunjab
1 Min Read

ਟੋਰਾਂਟੋ- ਕੈਨੇਡਾ ਦੀ ਟਰੂਡੋ ਸਰਕਾਰ ਨੂੰ ਉਮੀਦ ਹੈ ਕਿ ਵਧੇਰੇ ਇਮੀਗ੍ਰੇਸ਼ਨ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਸਕਦਾ ਹੈ ਅਤੇ ਮਹਾਮਾਰੀ ਤੋਂ ਬਾਅਦ ਪੈਦਾ ਹੋਈ ਮਜ਼ਦੂਰਾਂ ਦੀ ਕਮੀ ਨੂੰ ਦੂਰ ਕਰ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਪ੍ਰਸ਼ਾਸਨ ਇਸ ਸਾਲ 401,000 ਨਵੇਂ ਸਥਾਈ ਨਿਵਾਸੀਆਂ ਦੇ ਟੀਚੇ ਨੂੰ ਪੂਰਾ ਕਰਨ ਦੀ ਰਾਹ ’ਤੇ ਹੈ ਅਤੇ ਅਗਲੇ ਸਾਲ 411,000 ਦੇ ਟੀਚੇ ਨੂੰ ਸੋਧਣ ਦੀ ਯੋਜਨਾ ਬਣਾ ਰਿਹਾ ਹੈ।

ਕੈਨੇਡਾ ਦੀਆਂ ਪਿਛਲੀਆਂ ਸਰਕਾਰਾਂ ਨੇ ਵੀ ਘੱਟਦੀ ਜਨਸੰਖਿਆ ਦਰ ਦੇ ਮੱਦੇਨਜ਼ਰ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਇਮੀਗ੍ਰੇਸ਼ਨ ’ਤੇ ਭਰੋਸਾ ਕੀਤਾ ਹੈ, ਜੋ ਪਿਛਲੇ ਸਾਲ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ ਸੀ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਰਾਇਟਰਜ਼ ਨੂੰ ਦੱਸਿਆ ਕਿ ਕੈਨੇਡਾ ਨੂੰ ਨੌਕਰੀਆਂ ਪੈਦਾ ਕਰਨ ਅਤੇ ਆਪਣੀ ਆਰਥਿਕ ਰਿਕਵਰੀ ਨੂੰ ਚਲਾਉਣ ਲਈ ਇਮੀਗ੍ਰੇਸ਼ਨ ਦੀ ਲੋੜ ਹੈ।

ਉੱਥੇ ਹੀ ਅੰਕੜਿਆਂ ਮੁਤਾਬਕ ਕੈਨੇਡਾ ’ਚ ਨੌਕਰੀਆਂ ਦੀਆਂ ਅਸਾਮੀਆਂ ਇਸ ਸਾਲ ਹੁਣ ਤੱਕ ਦੁੱਗਣੀਆਂ ਹੋ ਗਈਆਂ ਹਨ।

Share this Article
Leave a comment