ਨਵੀ ਦਿੱਲੀ : ਦੇਸ਼ ਵਿੱਚ ਬਾਰਿਸ਼ ਦੇ ਲੰਬੇ ਦੌਰ ਤੋਂ ਬਾਅਦ ਹੁਣ ਭਿਆਨਕ ਗਰਮੀ ਦਾ ਸਮਾਂ ਆ ਗਿਆ ਹੈ ਅਤੇ ਦਿੱਲੀ, ਯੂਪੀ ਸਮੇਤ ਉੱਤਰੀ ਭਾਰਤ ਵਿੱਚਤਾਪਮਾਨ ਵਧਣਾ ਸ਼ੁਰ ਹੋ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਇੱਕ ਹਫ਼ਤੇ ਦੌਰਾਨ ਉੱਤਰ-ਪੱਛਮੀ ਭਾਰਤ, ਮੱਧ ਭਾਰਤ ਅਤੇ ਪੂਰਬੀ ਭਾਰਤ ਵਿੱਚ ਮੌਸਮ ਵਿੱਚ ਕੋਈ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈ।
ਮੌਸਮ ਵਿਭਾਗ ਅਨੁਸਾਰ 13 ਤੋਂ 19 ਅਪ੍ਰੈਲ ਤੱਕ ਇੱਕ ਹਫ਼ਤੇ ਦੌਰਾਨ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਤਾਪਮਾਨ ਵਿੱਚ 4 ਤੋਂ 6 ਡਿਗਰੀ ਵਾਧਾ ਹੋਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਵਿੱਚ ਵੀ 16 ਅਪ੍ਰੈਲ ਤੱਕ ਤਾਪਮਾਨ 3 ਤੋਂ 5 ਡਿਗਰੀ ਵਧੇਗਾ। ਛੱਤੀਸਗੜ੍ਹ ਵਿੱਚ ਤਾਪਮਾਨ 4 ਡਿਗਰੀ ਤੱਕ ਵਧੇਗਾ। ਜਦੋਂ ਕਿ ਪੂਰਬੀ ਭਾਰਤ ਵਿੱਚ ਬਾਰਿਸ਼ ਦੇ ਮੌਸਮ ਕਾਰਨ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਨਹੀਂ ਮਿਲੇਗਾ।
ਦੱਖਣੀ ਪ੍ਰਾਇਦੀਪੀ ਭਾਰਤ ਵਿੱਚ 15 ਅਪ੍ਰੈਲ ਨੂੰ ਤਾਪਮਾਨ ਵਿੱਚ 3 ਡਿਗਰੀ ਤੱਕ ਦਾ ਵਾਧਾ ਹੋਵੇਗਾ। ਮਹਾਰਾਸ਼ਟਰ ਵਿੱਚ ਵੀ ਵਿਦਰਭ ਸਮੇਤ ਕਈ ਥਾਵਾਂ ‘ਤੇ ਲੂ ਚੱਲਣ ਦੀ ਚੇਤਾਵਨੀ ਹੈ। ਉੱਤਰ-ਪੂਰਬ ਵਿੱਚ 14 ਤੋਂ 16 ਅਪ੍ਰੈਲ ਤੱਕ ਤਾਪਮਾਨ 3 ਤੋਂ 5 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ।
ਦੂਜੇ ਪਾਸੇ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 14 ਅਪ੍ਰੈਲ ਤੇ 18-19 ਅਪ੍ਰੈਲ ਨੂੰ ਬਾਰਿਸ਼ ਹੋਣ ਦਾ ਅਨੁਮਾਨ ਹੈ। ਅਸਾਮ ਵਿੱਚ 17 ਤੋਂ 19 ਅਪ੍ਰੈਲ ਅਤੇ ਮੇਘਾਲਿਆ ਵਿੱਚ ਗਰਜ-ਚਮਕ ਦੇ ਨਾਲ ਬਿਜਲੀ ਡਿੱਗਣ ਅਤੇ ਬਾਰਿਸ਼ ਹੋਣ ਦਾ ਅਲਰਟ ਹੈ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਪੰਜ ਦਿਨਾਂ ਦੌਰਾਨ ਤਾਪਮਾਨ ਵਿੱਚ 4 ਤੋਂ 6 ਡਿਗਰੀ ਤੱਕ ਗਰਮੀ ਵਧੇਗੀ।
ਹਿਮਾਚਲ ਪ੍ਰਦੇਸ਼ ਵਿੱਚ ਦੋ ਦਿਨਾਂ ਵਿੱਚ ਫਿਰ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਇਸਦੇ ਪ੍ਰਭਾਵ ਅਗਲੇ ਤਿੰਨ ਦਿਨਾਂ ਤੱਕ ਦਿਖਾਈ ਦੇਣਗੇ। 16 ਅਪ੍ਰੈਲ ਨੂੰ ਉੱਚੇ ਪਹਾੜੀ ਇਲਾਕੇ ‘ਤੇ ਹਲਕੀ ਬੂੰਦਾਬਾਂਦੀ ਦੀ ਉਮੀਦ ਹੈ, ਜਦੋਂ ਕਿ 17 ਅਪ੍ਰੈਲ ਨੂੰ ਉੱਚ ਅਤੇ ਦਰਮਿਆਨੀ ਉਚਾਈ ਵਾਲੇ ਖੇਤਰਾਂ ਵਿੱਚ ਹਲਕੀ ਬੂੰਦਾਬਾਂਦੀ ਸੰਭਵ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

