ਚੰਡੀਗੜ੍ਹ: ਪੰਜਾਬ ਵਿੱਚ ਹੋਈ ਬਾਰਿਸ਼ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 4.9 ਡਿਗਰੀ ਘੱਟ ਗਿਆ ਹੈ। ਇਸ ਕਾਰਨ ਪਾਰਾ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ।ਬਠਿੰਡਾ 42.2 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ, ਜਦੋਂ ਕਿ ਪਟਿਆਲਾ ਵਿੱਚ ਪਾਰਾ 34.1 ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3.5 ਡਿਗਰੀ ਘੱਟ ਹੈ।
ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਕੁਝ ਥਾਵਾਂ ‘ਤੇ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਮੀਂਹ ਵੀ ਪਵੇਗਾ। ਘੱਟੋ-ਘੱਟ ਤਾਪਮਾਨ ਆਮ ਨਾਲੋਂ 5.3 ਡਿਗਰੀ ਵੱਧ ਦਰਜ ਕੀਤਾ ਗਿਆ, ਜਿਸ ਵਿੱਚ 1.1 ਡਿਗਰੀ ਦਾ ਵਾਧਾ ਹੋਇਆ। ਬਠਿੰਡਾ ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 30 ਡਿਗਰੀ ਦਰਜ ਕੀਤਾ ਗਿਆ। ਵਿਭਾਗ ਅਨੁਸਾਰ ਅਗਲੇ ਤਿੰਨ ਤੋਂ ਚਾਰ ਦਿਨਾਂ ਦੌਰਾਨ ਪਾਰਾ 3 ਤੋਂ 5 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 39.5 ਡਿਗਰੀ, ਲੁਧਿਆਣਾ 38.6 ਡਿਗਰੀ, ਪਠਾਨਕੋਟ 39.8 ਡਿਗਰੀ, ਫਾਜ਼ਿਲਕਾ 38.2 ਡਿਗਰੀ, ਫਿਰੋਜ਼ਪੁਰ 39.0 ਡਿਗਰੀ, ਜਲੰਧਰ 38.4 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 30.8 ਡਿਗਰੀ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 31.0 ਡਿਗਰੀ, ਪਟਿਆਲਾ ਵਿੱਚ 31.5 ਡਿਗਰੀ, ਪਠਾਨਕੋਟ ਵਿੱਚ 31.3 ਡਿਗਰੀ, ਫਰੀਦਕੋਟ ਵਿੱਚ 31.2 ਡਿਗਰੀ, ਐਸਬੀਐਸ ਨਗਰ ਵਿੱਚ 31.5 ਡਿਗਰੀ ਅਤੇ ਗੁਰਦਾਸਪੁਰ ਵਿੱਚ 30.7 ਡਿਗਰੀ ਦਰਜ ਕੀਤਾ ਗਿਆ।