ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਸਿੱਧੂ ਮੂਸੇਵਾਲਾ ਮਾਮਲੇ ‘ਚ ਥਾਣਾ ਜੁਲਕਾ ਦੇ ਮੁੱਖੀ ਤੇ ਹੈੱਡ ਕਾਂਸਟੇਬਲ ਨੂੰ ਕੀਤਾ ਮੁਅੱਤਲ

TeamGlobalPunjab
2 Min Read

ਪਟਿਆਲਾ : ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ। ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕੇਸ ‘ਚ ਜ਼ਿਲ੍ਹਾ ਪਟਿਆਲਾ ਦੇ ਥਾਣਾ ਜੁਲਕਾ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਤੇ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਖਿਲਾਫ ਵੱਡਾ ਫੈਸਲਾ ਲੈਂਦਿਆਂ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐੱਸਐੱਸਪੀ ਪਟਿਆਲਾ ਨੇ ਦੋਵਾਂ ਦੇ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਹਨ।

ਬੀਤੇ ਦਿਨੀਂ ਵਿਵਾਦਿਤ ਗਾਇਕ ਸਿੱਧੂ ਮੂਸੇ ਵਾਲੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਪੰਜਾਬ ਪੁਲਿਸ ਦੇ ਜਵਾਨ ਏਕੇ 47 ਨਾਲ ਸਿੱਧੂ ਮੂਸੇ ਵਾਲੇ ਨੂੰ ਟਰੇਨਿੰਗ ਦਿੰਦੇ ਦਿਖਾਈ ਦੇ ਰਹੇ ਸਨ।ਇਸ ਤੋਂ ਬਾਅਦ ਸੰਗਰੂਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 6 ਪੁਲਿਸ ਅਧਿਕਾਰੀਆ ਨੂੰ ਮੁਅੱਤਲ ਕਰ ਦਿੱਤਾ ਸੀ। ਇਹ ਟਰੇਨਿੰਗ ਬਰਨਾਲਾ ਜਿਲੇ ਦੇ ਪਿੰਡ ਬਡਵਰ ਵਿੱਚ ਦਿੱਤੀ ਜਾ ਰਹੀ ਸੀ।

ਇਹ ਤਾਜ਼ਾ ਕਾਰਵਾਈ ਸੰਗਰੂਰ ਦੇ ਐਸੈਸਪੀ ਦੇ ਹੁਕਮਾਂ ‘ਤੇ ਹੋਈ ਹੈ। DSP ਦਲਜੀਤ ਵਿਰਕ ਨਾਲ ਹੈੱਡ ਕਾਂਸਟੇਬਲ ਗਗਨਦੀਪ ਵੀ ਮੂਸੇਵਾਲਾ ਦੀ ਵੀਡੀਓ ‘ਚ ਨਜ਼ਰ ਆ ਰਿਹਾ ਹੈ। SHO ਭਿੰਡਰ ਨੇ ਅਣ ਅਧਿਕਾਰਤ ਤੌਰ ਤੇ ਹੈਡ ਕਾਂਸਟੇਬਲ ਗਗਨਦੀਪ ਸਿੰਘ ਨੂੰ ਡੀ.ਐਸ.ਪੀ ਦਲਜੀਤ ਸਿੰਘ ਵਿਰਕ ਨਾਲ 3 ਮਹੀਨਿਆਂ ਤੋਂ ਤਾਇਨਾਤ ਕੀਤਾ ਹੋਇਆ ਸੀ। ਐੱਸਐੱਸਪੀ ਪਟਿਆਲਾ ਨੇ ਗਗਨਦੀਪ ਸਿੰਘ ਦੀ ਪਿਛਲੇ 3 ਮਹੀਨੇ ਦੀ ਤਨਖਾਹ 1,70,000 ਰੁਪਏ SHO ਗੁਰਪ੍ਰੀਤ ਸਿੰਘ ਭਿੰਡਰ ਕੋਲੋ ਅਦਾ ਕਰਨ ਲਈ ਵੀ ਨੋਟਿਸ ਭੇਜਿਆ ਹੈ।

Share this Article
Leave a comment