ਹੈਲਥ ਡੈਸਕ: ਸਿਹਤਮੰਦ ਰਹਿਣ ਲਈ ਸਾਨੂੰ ਸਵੇਰੇ ਖਾਲੀ ਪੇਟ ਚਾਹ ਅਤੇ ਕੌਫੀ ਦੀ ਬਜਾਏ ਪੌਸ਼ਟਿਕ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਦਿਨ ਦੀ ਸ਼ੁਰੂਆਤ ਪੋਸ਼ਣ ਨਾਲ ਭਰਪੂਰ ਚੀਜ਼ ਨਾਲ ਕਰਨੀ ਚਾਹੀਦੀ ਹੈ।
ਸਿਹਤ ਲਈ ਭੁੱਜੇ ਹੋਏ ਛੋਲੇ ਕਾਫੀ ਫਾਇਦੇਮੰਦ ਹੁੰਦੇ ਹਨ ਪਰ ਜੇਕਰ ਖਾਲੀ ਢਿੱਡ ਸਵੇਰੇ ਇਸ ਨਾਲ ਤੁਸੀਂ ਗੁੜ ਦਾ ਵੀ ਸੇਵਨ ਕਰੋਗੇ ਤਾਂ ਇਹ ਸਰੀਰ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੇ ਹਨ ਮਰਦਾਂ ਦੇ ਲਈ ਇਸਨੂੰ ਖਾਣਾ ਬਹੁਤ ਵਧੀਆ ਹੈ। ਭੁੱਜੇ ਹੋਏ ਛੋਲਿਆ ‘ਚ ਪ੍ਰੋਟੀਨ, ਫਾਈਬਰ, ਮੈਂਗਨੀਜ਼, ਵਿਟਾਮਿਨ ਬੀ6, ਫੋਲੇਟ ਅਤੇ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਅਕਸਰ ਜਿੰਮ ਵਿਚ ਜਾ ਕੇ ਮਰਦ ਬੌਡੀ ਬਣਾਉਣ ਲਈ ਕਸਰਤ ਕਰਦੇ ਹਨ ਇਸਦੇ ਨਾਲ ਉਹਨਾਂ ਨੂੰ ਛੋਲੇ ਅਤੇ ਗੁੜ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ ਇਸ ਨਾਲ ਮਸਲਜ ਮਜਬੂਤ ਹੁੰਦੇ ਹਨ ਅਤੇ ਸਾਡੇ ਸਰੀਰ ਨੂੰ ਵੀ ਕਈ ਪ੍ਰਕਾਰ ਦੇ ਫਾਇਦੇ ਮਿਲਦੇ ਹਨ। ਇਸਦਾ ਸੇਵਨ ਕਰਨ ਨਾਲ ਚਿਹਰੇ ਦੀ ਚਮਕ ਵੀ ਵਧੇਗੀ।
ਦਿਲ ਨਾਲ ਜੁੜੀ ਕੋਈ ਵੀ ਸਮੱਸਿਆ ਵਾਲਿਆ ਲਈ ਗੁੜ ਅਤੇ ਚਨੇ ਦਾ ਸੇਵਨ ਕਾਫੀ ਫਾਇਦੇਮੰਦ ਹੈ।