Home / ਸੰਸਾਰ / ਮਾਈਕ੍ਰੋਵੇਵ ਦੀ ਵਰਤੋਂ ਕਰ ਰਹੀ ਲੜਕੀ ਨਾਲ ਹੋਇਆ ਕੁਝ ਅਜਿਹਾ ਕਿ ਚਲੀ ਗਈ ਅੱਖਾਂ ਦੀ ਰੋਸ਼ਨੀ
Teen BLINDED after micowaved egg exploded

ਮਾਈਕ੍ਰੋਵੇਵ ਦੀ ਵਰਤੋਂ ਕਰ ਰਹੀ ਲੜਕੀ ਨਾਲ ਹੋਇਆ ਕੁਝ ਅਜਿਹਾ ਕਿ ਚਲੀ ਗਈ ਅੱਖਾਂ ਦੀ ਰੋਸ਼ਨੀ

ਲੰਡਨ: ਇੰਗਲੈਂਡ ਦੇ ਨਿਊਕੈਸਲ ਸ਼ਹਿਰ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਾਈਕ੍ਰੋਵੇਵ ਵਿੱਚ ਆਂਡੇ ਦੇ ਫਟਣ ਨਾਲ ਇੱਕ ਲੜਕੀ ਦੀ ਅੱਖਾਂ ਦੀ ਰੋਸ਼ਨੀ ਚੱਲੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੀ ਹੈ 19 ਸਾਲਾਂ ਦੀ ਕਰਟਨੀ ਵੁਡ ਨੇ ਮਾਈਕ੍ਰੋਵੇਵ ਵਿੱਚ ਆਂਡੇ ਉਬਾਲੇ ਤੇ ਜਿਵੇਂ ਹੀ ਉਸ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਉਹ ਫਟ ਕੇ ਉਸ ਦੀਆਂ ਅੱਖਾਂ ਨਾਲ ਚਿਪਕ ਗਏ। ਅੱਖਾਂ ਦੀ ਜਾਂਚ ਤੋਂ ਪਤਾ ਲੱਗਾ ਕਿ ਉਸ ਦੀ ਇੱਕ ਅੱਖ ਦੀ ਜੋਤ ਅਸਥਾਈ ਤੌਰ `ਤੇ ਚਲੀ ਗਈ ਹੈ। ਬ੍ਰਿਟਿਸ਼ ਮੈਡੀਕਲ ਜਰਨਲ ਨੇ ਮਾਈਕ੍ਰੋਵੇਵ ਕੰਪਨੀਆਂ ਨੂੰ ਉੱਬਲ਼ੇ ਆਂਡੇ ਗਰਮ ਨਾ ਕਰਨ ਦੀ ਚੇਤਾਵਨੀ ਲਿਖਣ ਦੀ ਗੱਲ ਕਹੀ ਹੈ। ਮੈਡੀਕਲ ਜਰਨਲ ਦੇ ਮੁਤਾਬਕ ਮਾਈਕ੍ਰੋਵੇਵ ਵਿੱਚ ਆਂਡੇ ਨੂੰ ਗਰਮ ਕਰਨ ‘ਤੇ ਉਸਦੇ ਅੰਦਰ ਦਾ ਤਾਪਮਾਨ ਵਧਦਾ ਹੈ ਪਰ ਮਾਈਕ੍ਰੋਵੇਵ ਦੀਆਂ ਤਰੰਗਾਂ ਆਂਡੇ ਦੇ ਛਿਲਕੇ ਨੂੰ ਇੰਨਾ ਗਰਮ ਨਹੀਂ ਕਰਦੀ ਕਿ ਉਹ ਕਰੈਕ ਹੋ ਜਾਣ। ਕਈ ਵਾਰ ਆਂਡੇ ਦਾ ਕੁੱਝ ਹਿੱਸਾ ਭਾਫ ਬਣ ਜਾਂਦਾ ਹੈ ਜਿਸ ਵਜ੍ਹਾ ਨਾਲ ਜਿਵੇਂ ਹੀ ਆਂਡੇ ਨੂੰ ਤੋੜਿਆ ਜਾਂਦਾ ਹੈ ਉਹ ਫਟ ਜਾਂਦਾ ਹੈ। ਕਈ ਵਾਰ ਦੇਰ ਤੱਕ ਉਬਾਲੇ ਗਏ ਆਂਡੇ ਨੂੰ ਮਾਈਕ੍ਰੋਵੇਵ ‘ਚ ਗਰਮ ਕਰਨ ਨਾਲ ਉਹ ਓਵਨ ਦੇ ਅੰਦਰ ਹੀ ਟੁੱਟ ਕੇ ਖਿਲਰ ਜਾਂਦਾ ਹੈ ।

Check Also

ਅਮਰੀਕਾ ‘ਚ 26 ਸਾਲਾ ਪੰਜਾਬੀ ਨੌਜਵਾਨ ਕੋਰੋਨਾ ਕਾਲ ਦੌਰਾਨ ਧੋਖਾਧੜੀ ਕਰਨ ਦੇ ਮਾਮਲੇ ‘ਚ ਗ੍ਰਿਫਤਾਰ

ਵਾਸ਼ਿੰਗਟਨ: ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ 26 ਸਾਲਾ ਗੌਰਵਜੀਤ ਸਿੰਘ ਨੂੰ ਧੋਖਾਧੜੀ ਦੇ ਇਕ ਮਾਮਲੇ …

Leave a Reply

Your email address will not be published. Required fields are marked *