ਜਦੋਂ ਗੰਗਾ ਕਿਨਾਰੇ ਹੱਥਾਂ ‘ਚ ਮੈਡਲ ਫੜ ਕੇ ਰੋਏ ਭਲਵਾਨ, ਦੇਖ ਹਰ ਕੋਈ ਹੋਇਆ ਭਾਵੁਕ

Prabhjot Kaur
2 Min Read

ਨਵੀਂ ਦਿੱਲੀ: ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਮਹਿਲਾ ਖਿਡਾਰਨਾਂ ਨਾਲ ਜਿਨਸੀ ਸ਼ੋਸ਼ਣ ਦੇ ਖਿਲਾਫ ਅੰਦੋਲਨ ਕਰ ਰਹੇ ਭਲਵਾਨਾਂ ਨੇ ਆਪਣੇ ਤਗਮੇ ਗੰਗਾ ਵਿੱਚ ਵਹਾਉਣ ਦਾ ਐਲਾਨ ਕੀਤਾ ਸੀ। ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਆਪਣੇ ਤਗਮੇ ਗੰਗਾ ਵਿੱਚ ਵਹਾਉਣ ਲਈ ਹਰਿਦੁਆਰ ਪਹੁੰਚੇ।

ਭਲਵਾਨ ਆਪਣੇ ਮੈਡਲ ਲੈ ਕੇ ਘਾਟ ਕੋਲ ਬੈਠ ਗਏ ਤੇ ਇਹਨਾਂ ਨੂੰ ਵਹਾਉਣ ਤੋਂ ਪਹਿਲਾਂ ਹੱਥਾਂ ਵਿੱਚ ਫੜ ਕੇ ਰੋਂਦੇ ਰਹੇ। ਭਲਵਾਨਾਂ ਨੂੰ ਦੇਖ ਕੇ ਆਲੇ-ਦੁਆਲੇ ਦੇ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਦੂਜੇ ਪਾਸੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ।

ਅੰਦੋਲਨਕਾਰੀ ਭਲਵਾਨਾਂ ਦੇ ਸਮਰਥਨ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਵੀ ਹਰਿਦੁਆਰ ਪਹੁੰਚ ਗਏ ਹਨ। ਇਸ ਦੇ ਨਾਲ ਹੀ ਪਹਿਲਵਾਨਾਂ ਦੇ ਪਹੁੰਚਦਿਆਂ ਹੀ ਹਰ ਕੀ ਪੌੜੀ ਵਿਖੇ ਲੋਕਾਂ ਦੀ ਭੀੜ ਇਕੱਠੀ ਹੋ ਗਈ।

- Advertisement -

ਖਿਡਾਰੀਆਂ ਨੇ ਕਿਹਾ ਕਿ ਤਗਮੇ ਸਾਡੀ ਜਾਨ ਹਨ, ਸਾਡੀ ਰੂਹ ਹਨ। ਗੰਗਾ ਵਿਚ ਵਹਾਉਣ ਤੋਂ ਬਾਅਦ ਸਾਡੇ ਜਿਉਣ ਦਾ ਕੋਈ ਮਤਲਬ ਨਹੀਂ ਰਹੇਗਾ। ਇਸ ਲਈ ਅਸੀਂ ਇੰਡੀਆ ਗੇਟ ‘ਤੇ ਮਰਨ ਵਰਤ ‘ਤੇ ਬੈਠਾਂਗੇ।

ਉਨ੍ਹਾਂ ਨੇ ਕਿਹਾ ਕਿ ਭਲਵਾਨਾਂ ਨੂੰ ਅੰਦਰੋਂ ਮਹਿਸੂਸ ਹੋ ਰਿਹਾ ਹੈ ਕਿ ਇਸ ਦੇਸ਼ ਵਿਚ ਸਾਡਾ ਕੁਝ ਵੀ ਨਹੀਂ ਬਚਿਆ। ਅਸੀਂ ਉਨ੍ਹਾਂ ਪਲਾਂ ਨੂੰ ਯਾਦ ਕਰ ਰਹੇ ਹਾਂ ਜਦੋਂ ਅਸੀਂ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤੇ ਸਨ। ਹੁਣ ਲਗ ਰਿਹਾ ਹੈ ਕਿ ਅਸੀਂ ਕਿਉਂ ਜਿੱਤੇ ਸੀ।

ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਮੈਡਲਾਂ ਨੂੰ ਗੰਗਾ ਵਿੱਚ ਰੋੜ ਰਹੇ ਹਾਂ, ਕਿਉਂਕਿ ਉਹ ਗੰਗਾ ਮਾਂ ਹੈ। ਇਹ ਮੈਡਲ ਪੂਰੇ ਦੇਸ਼ ਲਈ ਪਵਿੱਤਰ ਹਨ ਅਤੇ ਇਸ ਪਵਿੱਤਰ ਮੈਡਲ ਨੂੰ ਰੱਖਣ ਦਾ ਸਹੀ ਸਥਾਨ ਪਵਿੱਤਰ ਮਾਤਾ ਗੰਗਾ ਹੀ ਹੋ ਸਕਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment