G-7 ਸਿਖਰ ਸੰਮੇਲਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂਵਾਂ ‘ਤੇ ਪਾਇਆ ਪ੍ਰਕਾਸ਼

TeamGlobalPunjab
1 Min Read

ਗਿਆਨੀ ਸੁਖਜੀਵਨ ਸਿੰਘ ਜੀ-7 ਸੰਮੇਲਨ ‘ਚ ਹੋਏ ਸ਼ਾਮਲ

ਲੰਡਨ :  ਬ੍ਰਿਟੇਨ ‘ਚ ਜੀ-7 ਸਿਖਰ ਸੰਮੇਲਨ ਚੱਲ ਰਿਹਾ ਹੈ। ਇਸ ਸਿੱਖਰ ਸੰਮੇਲਨ ਦੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਥਡਰਲ ਵਿੱਚ ਸਾਰਿਆਂ ਧਰਮਾਂ ਨਾਲ ਸਬੰਧਿਤ ਸੰਮੇਲਨ ਕਰਵਾਇਆ। ਇਸ ਸਰਬ ਧਰਮ ਸੰਮੇਲਨ ਦੇ ਵਿੱਚ ਬ੍ਰਿਟੇਨ ਦੇ ਈਸਾਈ, ਸਿੱਖ, ਮੁਸਲਿਮ, ਹਿੰਦੂ ਅਤੇ ਹੋਰ ਵੀ ਧਰਮਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਧਰਮ ਸੰਮੇਲਨ ਦੇ ਵਿੱਚ ਪ੍ਰਮੁੱਖ ‘ਸਿੱਖ ਫੈਡਰਸ਼ਨ ਯੂ.ਕੇ.’ ਨੂੰ ਵੀ ਸੱਦਿਆ ਗਿਆ ਸੀ । ਫੈਡਰੇਸ਼ਨ ਯੂ.ਕੇ. ਦੇ ਵੱਲੋਂ ਗਿਆਨੀ ਸੁਖਜੀਵਨ ਸਿੰਘ ਜੀ ਨੇ ਇਸ ਸੰਮੇਲਨ ਦੇ ਵਿੱਚ ਹਿੱਸਾ ਲਿਆ। ਜਿਸ ਦਰਮਿਆਨ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਵਿਸ਼ਵ ਸਮੱਸਿਆਵਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਂਵਾਂ ਦੇ ਅਨੁਸਾਰ ਹੱਲ ਕੀਤਾ ਜਾ ਸਕਦਾ ਹੈ।

ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗਰੀਬ ਦੇਸ਼ਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਕਈ ਅਹਿਮ ਮੁੱਦਿਆਂ ਦੇ ਹੱਲ ਲਈ ਵਿਸ਼ਵ ਦੇ ਕਈ ਸ਼ਕਤੀਸ਼ਾਲੀ ਦੇਸ਼ ਅੱਗੇ ਆ ਰਹੇ ਹਨ। ਉਨ੍ਹਾਂ ਦਾ ਇਨ੍ਹਾਂ ਯਤਨਾਂ ਦੇ ਪਿੱਛੇ ਕੋਈ ਸੁਆਰਥ ਜਾਂ ਲਾਭ ਨਹੀਂ ਹੋਣਾ ਚਾਹੀਦਾ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ “ਵਿਸ਼ਵ ਦੇ ਸਭ ਜੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ।”

- Advertisement -

Share this Article
Leave a comment