Home / ਓਪੀਨੀਅਨ / ਅਧਿਆਪਕ ਰਾਸ਼ਟਰ ਦੇ ਨਿਰਮਾਤਾ

ਅਧਿਆਪਕ ਰਾਸ਼ਟਰ ਦੇ ਨਿਰਮਾਤਾ

-ਅਵਤਾਰ ਸਿੰਘ;

ਅਧਿਆਪਕ ਉਦੋਂ ਤੱਕ ਚੰਗੀ ਸਿੱਖਿਆ ਨਹੀਂ ਦੇ ਸਕਦਾ, ਜਦੋਂ ਤਕ ਉਹ ਆਪ ਸਿੱਖਿਆ ਨਾ ਪ੍ਰਾਪਤ ਕਰ ਰਿਹਾ ਹੋਵੇ। ਇਸੇ ਤਰ੍ਹਾਂ ਇੱਕ ਦੀਵਾ ਉਦੋਂ ਤੱਕ ਦੂਜੇ ਦੀਵੇ ਨੂੰ ਨਹੀਂ ਜਗਾ ਸਕਦਾ ਜਦੋਂ ਤੱਕ ਉਹ ਆਪ ਨਾ ਜਗਦਾ ਹੋਵੇ। ਅਧਿਆਪਕ ਤੇ ਵਿਦਿਆਰਥੀ ਦਾ ਪਵਿੱਤਰ ਰਿਸ਼ਤਾ ਹੈ।

ਅਧਿਆਪਕ ਦਿਵਸ 5 ਸਤੰਬਰ ਦਾ ਦਿਨ ਦੇਸ਼ ਵਿੱਚ ਡਾਕਟਰ ਰਾਧਾ ਕਿਰਸ਼ਨ ਦੇ ਜਨਮ ਦਿਨ ਨੂੰ ਸਮਰਪਿਤ ‘ਅਧਿਆਪਕ ਦਿਵਸ’ ਵੱਜੋਂ ਮਨਾਇਆ ਜਾਂਦਾ ਹੈ। ਉਹ 1948-49 ਦੌਰਾਨ ਯੂਨੈਸਕੋ ਦੇ ਐਗ਼ਜ਼ੀਕੇਟਿਵ ਤੇ 1962 ਤੋਂ 1967 ਤੱਕ ਰਾਸ਼ਟਰਪਤੀ ਰਹੇ।

ਸੰਸਾਰ ਦਾ ਪਹਿਲਾ ਅਧਿਆਪਕ ਸੁਕਰਾਤ ਸੀ ਜੋ ਵਿਦਿਆਰਥੀਆਂ ਨੂੰ ਸੱਚ ਪੜਾਉਂਦਾ ਸੀ। ਸਰਕਾਰੀ ਅਧਿਕਾਰੀਆਂ ਨੇ ਬਥੇਰਾ ਕਿਹਾ ‘ਏਨਾ ਸੱਚ ਨਾ ਬੋਲ’ ਪਰ ਉਹ ਸੱਚ ‘ਤੇ ਪਹਿਰਾ ਦਿੰਦਾ ਹੋਇਆ ਜ਼ਹਿਰ ਦਾ ਪਿਆਲਾ ਪੀ ਕੇ ਅਮਰ ਹੋ ਗਿਆ।

ਦੇਸ਼ ਦੀ ਪਹਿਲੀ ਔਰਤ ਅਧਿਆਪਕ ਸਵਿੱਤਰੀ ਬਾਈ ਫੂਲੇ ਸੀ ਜਿਸ ਨੇ ਨਿਰਸੁਆਰਥ, ਪਿਆਰ,ਸਮਾਜਿਕ ਪ੍ਰਤੀਬੱਧਤਾ, ਸਰਲਤਾ ਤੇ ਅਣਥੱਕ ਯਤਨਾਂ ਨਾਲ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਲੈ ਕੇ ਦਿੱਤਾ।

ਅਮਰੀਕਾ ਦੀ ਹੈਲਨ ਕੈਲਰ ਬੱਚੀ ਡੇਢ ਸਾਲ ਦੀ ਉਮਰ ਵਿੱਚ ਨੇਤਰਹੀਣ ਅਤੇ ਬੋਲੀ ਹੋ ਗਈ। ਉਸਦੇ ਅਧਿਆਪਕ ਐਨੀ ਸੁਲੀਵਾਨ ਨੇ ਮਿਹਨਤ ਨਾਲ ਪੜਾ ਕੇ ਉਸਨੂੰ ਕਈ ਕਿਤਾਬਾਂ ਦਾ ਲੇਖਕ ਬਣਾ ਦਿੱਤਾ।

ਅਜੋਕਾ ਅਧਿਆਪਕ ਹੁਣ ਪਹਿਲਾਂ ਵਾਲਾ ਗੁਰੂ ਨਹੀਂ ਰਿਹਾ। ਅਧਿਆਪਕ ਦਾ ਕੁਝ ਹਿੱਸੇ ਨੇ ਮੁਨਾਫੇਖੋਰੀ, ਵਪਾਰੀ ਤੇ ਸੌਦੇਬਾਜ਼ੀ ਦੇ ਚੱਕਰ ਵਿੱਚ ਪੈ ਕੇ ਕਿੱਤੇ ਦੀ ਕਦਰ ਘਟਾ ਦਿੱਤੀ ਹੈ।ਉਹ ਪੜਾਉਦੇ ਨਹੀਂ ਸਗੋਂ ਚੁਗਲਖੋਰ ਤੇ ਭਿਰਸ਼ਟ ਸਿਆਸਤ ਖੇਡਦੇ ਹਨ। ਨਸ਼ੇੜੀ, ਬਲਾਤਕਾਰੀ ਤੇ ਐਸ਼ਪ੍ਰਸਤ ਅਧਿਆਪਕਾਂ ਨੂੰ ਮੁਅੱਤਲ ਕਰਨਾ ਚਾਹੀਦਾ।

ਅਜੇ ਵੀ ਕਈ ਅਧਿਆਪਕ ਵਿਦਿਆਰਥੀਆਂ ਨੂੰ ਔਲਾਦ ਸਮਝ ਕੇ ਪੜਾਉਂਦੇ ਹਨ। ਗਰੀਬ ਬੱਚਿਆਂ ਨੂੰ ਕਿਤਾਬਾਂ, ਕੱਪੜੇ ਲੈ ਕੇ ਦਿੰਦੇ ਤੇ ਫੀਸਾਂ ਕੋਲੋ ਭਰਦੇ ਹਨ। ਹਰ ਵਿਅਕਤੀ ਦੀ ਕਾਮਯਾਬੀ ਪਿਛੇ ਉਸਦੇ ਚੰਗੇ ਅਧਿਆਪਕ ਵੱਲੋਂ ਮਿਲੀ ਸੇਧ ਤੇ ਮਾਰਗ ਦਰਸ਼ਨ ਦਾ ਸਭ ਤੋਂ ਵੱਡਾ ਦਰਸ਼ਨ ਹੁੰਦਾ ਹੈ, ਵਿਦਿਆਰਥੀਆਂ ਲਈ ਮੱਦਦਗਾਰ ਦੋਸਤ ਤੇ ਚੰਗੇ ਸਲਾਹਕਾਰ ਦੀ ਭੂਮਿਕਾ ਨਿਭਾਉਂਦਾ ਹੈ।

ਮਾਂ ਪਿਉ ਤੋਂ ਬਾਅਦ ਬੱਚੇ ਦੇ ਮਨ ਤੇ ਜਿਆਦਾ ਅਸਰ ਅਧਿਆਪਕ ਦਾ ਪੈਂਦਾ ਹੈ। ਅਧਿਆਪਕਾਂ ਨੂੰ ਵਿਸ਼ੇਸ ਸਤਿਕਾਰ ਦੇਣ ਲਈ ਹਰ ਸਾਲ 5 ਸਤੰਬਰ ਨੂੰ ਸਿੱਖਿਆ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਬਦਲੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਅਧਿਆਪਕਾਂ ਤੋਂ ਜਿਆਦਾ ਗੈਰ-ਵਿਦਿਅਕ ਕੰਮ ਲਏ ਜਾਂਦੇ ਹਨ, ਇਨ੍ਹਾਂ ਨੂੰ ਡਾਕ ਤੇ ਰਿਪੋਰਟਾਂ ‘ਚ ਉਲਝਾਇਆ ਜਾਂਦਾ। ਇਸ ਨਾਲ ਜਿੱਥੇ ਬੱਚਿਆਂ ਦੀ ਪੜਾਈ ਤੇ ਪ੍ਰਭਾਵ ਪੈਂਦਾ ਉਥੇ ਅਧਿਆਪਕ ਸਕੂਲਾਂ ਦੀ ਸਫਾਈ,ਬੱਚਿਆਂ, ਇਮਾਰਤਾਂ, ਪੇਰੈਂਟਸ ਮੀਟਿੰਗਾਂ ਤੇ ਹੋਰ ਕੰਮਾਂ ਵੱਲ ਪੂਰਾ ਧਿਆਨ ਨਹੀ ਦੇ ਸਕਦੇ।

ਸਮੇਂ ਸਮੇਂ ਦੇ ਹਾਕਮਾਂ ਨੇ ਅਧਿਆਪਕਾ ਦੇ ਬਹੁਤ ਸਾਰੇ ਵਰਗ ਬਣਾ ਬਣਾ ਦਿਤੇ ਹਨ ਜਿਵੇਂ ਐਸ ਏ, ਆਰ ਈ ਜੀ ਐਸ, ਸਰਵਿਸ ਪਰੋਵਾਈਡਰ, ਸਿੱਖਿਆ ਪਰੋਵਾਈਡਰ,ਪੇਂਡੂ ਸਹਿਯੋਗੀ ਅਧਿਆਪਕ, ਟੀਚਿੰਗ ਫੈਲੋ, ਰੈਗੂਲਰ ਆਦਿ।

ਇਨ੍ਹਾਂ ਦੀਆਂ ਤਨਖਾਹਾਂ, ਭੱਤਿਆਂ ਤੇ ਰੁਤਬਿਆਂ ਨੂੰ ਵੰਡ ਕੇ ਇਨਾਂ ਵਿੱਚ ਵਖਰੇਂਵੇ ਪੈਦਾ ਕਰ ਦਿਤੇ ਹਨ। ਅਧਿਆਪਕਾਂ ਦਾ ਵੀ ਫ਼ਰਜ ਬਣਦਾ ਕਿ ਉਹ ਬੱਚਿਆਂ ਨੂੰ ਜੀਵਨ ਜਾਚ ਸਿਖਾਵੇ, ਉਨ੍ਹਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਭਰੇ ਤੇ ਉਨਾਂ ਨੂੰ ਮਾਨਿਸਕ ਵਿਕਾਸ ਤੌਰ ਤੇ ਏਨਾ ਮਜਬੂਤ ਕਰੇ, ਕਿ ਉਹ ਹਾਰ ਨੂੰ ਵੀ ਹੱਸ ਕੇ ਗਲੇ ਲਾ ਲੈਣ।

ਉਨ੍ਹਾਂ ਨੂੰ ਸਿਰਫ ਸਿਲੇਬਸ, ਅੱਖਰੀ ਗਿਆਨ ਤੇ ਆਪਣੇ ਵਿਸ਼ੇ ਦਾ ਗਿਆਨ ਹੀ ਦੇਣਾ ਕਾਫੀ ਨਹੀਂ, ਸਗੋਂ ਨੈਤਿਕ, ਇਤਿਹਾਸਿਕ, ਆਰਥਿਕ ਸਮਾਜਿਕ ਤੇ ਰਾਜਨੀਤਿਕ ਹਾਲਤਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਕਿ ਉਹ ਆਪ ਵੀ ਵਰਤਮਾਨ ਹਾਲਾਤਾਂ ਤੋਂ ਜਾਣੂ ਹੋਣ, ਚੰਗੇ ਤੇ ਉਸਾਰੂ ਸਾਹਿਤ ਤੇ ਇਲੈਕਟ੍ਰੋਨਿਕ ਤੇ ਪਿ੍ੰਟ ਮੀਡੀਏ ਦੇ ਸੰਪਰਕ ਵਿੱਚ ਰਹਿਣ। ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹੁੰਦੇ ਹਨ।

ਇਸ ਲਈ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨ ਕੇ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਸੁਹਰਿਦ ਅਧਿਆਪਕ ਸੇਵਾਮੁਕਤੀ ਤੋਂ ਬਾਅਦ ਵੀ ਸਮਾਜ ਦੀ ਅਗਵਾਈ ਕਰਨ ਦੇ ਸਮਰੱਥ ਹੁੰਦੇ ਹਨ।

Check Also

ਬਹੁਤਾ ਬੋਲ ਕੇ, ਜੱਗ ਨਹੀਂ ਜਿੱਤ ਹੁੰਦਾ !

ਅੱਜ ਕੱਲ੍ਹ ਪੰਜਾਬ ਵਿਚ ਮਾਹੌਲ ਗਰਮ ਹੈ। ਚੋਣਾਂ ਦਾ ਐਲਾਨ ਭਾਵੇਂ ਸਰਕਾਰੀ ਤੌਰ ‘ਤੇ ਨਹੀਂ …

Leave a Reply

Your email address will not be published. Required fields are marked *