ਕਿਸਾਨਾਂ ਲਈ ਜਰੂਰੀ ਨੁਕਤੇ – ਪੰਜਾਬ ਵਿੱਚ ਪਪੀਤੇ ਦੀ ਸਫ਼ਲ ਕਾਸ਼ਤ

TeamGlobalPunjab
7 Min Read

ਪਪੀਤਾ ਗਰਮ-ਤਰ ਇਲਾਕੇ ਦਾ ਮਹੱਤਵਪੂਰਨ ਫ਼ਲ ਹੈ। ਪਪੀਤੇ ਦੇ ਉਤਪਾਦਨ ਵਿੱਚ ਭਾਰਤ ਦਾ ਪਹਿਲਾ ਸਥਾਨ ਹੈ ਜਦਕਿ ਬ੍ਰਾਜ਼ੀਲ, ਮੈਕਸਿਕੋ ਅਤੇ ਨਾਈਜੀਰੀਆ ਵੀ ਇਸਦੇ ਉਤਪਾਦਨ ਲਈ ਪ੍ਰਸਿੱਧ ਹਨ। ਜੇਕਰ ਭਾਰਤ ਦੇ ਰਾਜਾਂ ਦੀ ਗੱਲ ਕਰੀਏ ਤਾਂ ਮਹਾਂਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਅਤੇ ਉੜੀਸਾ, ਪਪੀਤੇ ਦੀ ਕਾਸ਼ਤ ਵਿੱਚ ਬਾਕੀ ਸੂਬਿਆਂ ਨਾਲੋਂ ਮੋਹਰੀ ਹਨ।ਪੰਜਾਬ ਅਤੇ ਉੱਤਰੀ ਭਾਰਤ ਦੇ ਮੈਦਾਨੀ ਹਿੱਸਿਆਂ ਵਿੱਚ ਪਪੀਤੇ ਦੇ ਖੁਰਾਕੀ ਅਤੇ ਚਿਕਿਤਸਕ ਮੁਲਾਂਕਣ ਕਾਰਨ ਵਪਾਰਕ ਪੱਧਰ ‘ਤੇ ਇਸਦੀ ਕਾਸ਼ਤ ਪ੍ਰੋਤਸਾਹਿਤ ਹੋ ਰਹੀ ਹੈ।ਇਹ ਵਿਟਾਮਿਨ ਏ (2500 ਯੂਨਿਟ), ਵਿਟਾਮਿਨ ‘ਸੀ’ (85 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਫ਼ਲ ਦਾ ਗੁੱਦਾ) , ਧਾਤਾਂ ਅਤੇ ਇੰਨਜ਼ਾਈਮ ਦਾ ਉੱਤਮ ਸੋਮਾ ਹੈ। ਇਸ ਦੇ ਫ਼ਲ ਵਿੱਚ ਕੀਮਤੀ ਇੰਨਜ਼ਾਈਮ ਹੁੰਦਾ ਹੈ ਜਿਹੜਾ ਕਿ ਪ੍ਰੋਟੀਨ ਦੀ ਬਹੁਤਾਤ ਵਾਲੇ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ। ਪਪੀਤਾ ਘਰਾਂ ਦੇ ਪਿਛਵਾੜਿਆਂ ਅਤੇ ਬਗੀਚਿਆਂ ਵਿੱਚ ਲਗਾਉਣ ਲਈ ਢੁੱਕਵਾਂ ਫ਼ਲ ਹੈ। ਇਸ ਦੀ ਕਾਸ਼ਤ ਜ਼ਿਆਦਾਤਰ ਬਾਗਾਂ ਵਿੱਚ ਫਿੱਲਰ ਬੂਟੇ ਦੇ ਤੌਰ ਤੇ ਕੀਤੀ ਜਾਂਦੀ ਹੈ। ਪਪੀਤਾ ਦੇ ਛੇਤੀ ਵਾਧੇ ਕਾਰਨ ਅਤੇ ਲਗਾਉਣ ਤੋਂ 8-10 ਮਹੀਨਿਆਂ ਵਿੱਚ ਫ਼ਲ ਦੇਣ ਕਾਰਨ ਇਹ ਪ੍ਰਦੇਸ਼ ਦੇ ਕਿਸਾਨਾਂ ਲਈ ਫ਼ਸਲੀ ਵਿਭਿੰਨਤਾ ਦੇ ਤੌਰ ਤੇ ਇੱਕ ਵਧੀਆ ਚੋਣ ਹੋ ਸਕਦਾ ਹੈ। ਕੋਰੇ ਅਤੇ ਜ਼ਮੀਨ ਵਿੱਚ ਖੜ੍ਹੇ ਪਾਣੀ ਨੂੰ ਬਿਲਕੁਲ ਨਾ ਸਹਾਰ ਸਕਣਾ ਅਤੇ ਪੱਤੇ ਮੁੜ ਜਾਣ ਦਾ ਰੋਗ, ਪਪੀਤੇ ਦੀ ਕਾਸ਼ਤ ਵਿੱਚ ਵੱਡੀ ਅੜਚਣ ਹਨ।

ਇਸ ਲਈ ਇਸ ਦੀ ਕਾਸ਼ਤ ਕੋਰਾ ਰਹਿਤ ਇਲਾਕਿਆਂ ਵਿੱਚ ਅਤੇ ਚੰਗੇ ਜਲ ਨਿਕਾਸ ਵਾਲੀਆਂ ਜ਼ਮੀਨਾਂ ਤੇ ਕਰਨੀ ਚਾਹੀਦੀ ਹੈ। ਛੋਟੇ ਬੂਟਿਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਕੋਰੇ ਤੋਂ ਬਚਾਉਣਾ ਜ਼ਰੂਰੀ ਹੈ। ਇਨ੍ਹਾਂ ਨੂੰ ਪਲਾਸਟਿਕ ਦੇ ਲਿਫਾਫਿਆਂ, ਸਰਕੰਡਾ, ਪਰਾਲੀ ਦੀਆਂ ਕੁੱਲੀਆਂ ਜਾਂ ਕਿਸੇ ਹੋਰ ਚੀਜ਼ ਨਾਲ ਨਵੰਬਰ ਤੋਂ ਫਰਵਰੀ ਤੱਕ ਢੱਕ ਕੇ ਕੋਰੇ ਤੋਂ ਬਚਾਉਣਾ ਚਾਹੀਦਾ ਹੈ। ਇਸਦੀ ਕਾਸ਼ਤ ਸੁਰੱਖਿਅਤ ਹਾਲਾਤਾਂ ਵਿੱਚ ਇੱਕ ਮੁੱਖ ਫ਼ਸਲ ਵੱਜੋਂ ਕੀਤੀ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਪੀਤੇ ਦੀ ਉੱਨਤ ਕਿਸਮ ਰੈੱਡ ਲੇਡੀ 786 ਦੀ ਸੁਰੱਖਿਅਤ ਹਾਲਤਾਂ (ਨੈੱਟ ਹਾਊਸ) ਵਿੱਚ ਕਾਸ਼ਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਇਹ ਕਿਸਮ ਦੋ ਲਿੰਗੀ (ਜਿਸਦੇ ਇੱਕੋ ਬੂਟੇ ਤੇ ਨਰ ਅਤੇ ਮਾਦਾ ਫੁੱਲ ਹੁੰਦੇ ਹਨ) ਅਤੇ ਵੱਧ ਔਸਤਨ ਝਾੜ (ਪ੍ਰਤੀ ਬੂਟਾ 50 ਕਿਲੋ) ਹੋਣ ਕਰਕੇ ਪੂਰੇ ਵਿਸ਼ਵ ਵਿੱਚ ਪ੍ਰਚਿੱਲਤ ਹੈ।ਗੁੱਦੇ ਦਾ ਰੰਗ ਲਾਲੀ ਦੀ ਭਾਅ ਮਾਰਦਾ ਸੰਤਰੀ ਹੁੰਦਾ ਹੈ। ਇਸ ਦੇ ਪੌਦੇ ਦੀ ਉਚਾਈ ਘੱਟ ਹੋਣ ਕਾਰਨ ਸੁਰੱਖਿਅਤ ਹਾਲਤਾਂ ਵਿੱਚ ਲਗਾਉਣ ਲਈ ਢੁਕਵੀਂ ਹੈ। ਸੁਰੱਖਿਅਤ ਹਾਲਤਾਂ ਵਿੱਚ ਪੌਦੇ ਬਿਮਾਰੀਆਂ ਅਤੇ ਕੀੜਿਆਂ ਤੋਂ ਬਚੇ ਰਹਿੰਦੇ ਹਨ। ਇਸ ਕਿਸਮ ਦੇ ਦੇ ਸਿਹਤਮੰਦ ਬੂਟੇ ਫ਼ਲ ਵਿਗਿਆਨ ਵਿਭਾਗ, ਪੀ.ਏ.ਯੂ, ਲੁਧਿਆਣਾ ਤੋਂ ਖਰੀਦੇ ਜਾ ਸਕਦੇ ਹਨ।ਕਿਸਾਨ ਵੀਰ ਇਹ ਬੂਟੇ ਈਮੇਲ ਹੋਦਹੋਰਟ੍ਪਉ.ੲਦੁ ਤੇ ਬੁੱਕ ਕਰ ਸਕਦੇ ਹਨ।ਹਰ ਜਿਲੇ੍ਹ ਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨ ਭਰਾਵਾਂ ਨੂੰ ਬੂਟੇ ਉਪਲੱਭਤ ਕਰਾਨ ਵਿੱਚ ਮਦਦਗਾਰ ਹੋ ਸਕਦੇ ਹਨ।

ਪਨੀਰੀ ਤਿਆਰ ਕਰਨਾ : ਪਪੀਤੇ ਦਾ ਨਸਲੀ ਵਾਧਾ ਬੀਜਾਂ ਰਾਂਹੀ ਹੁੰਦਾ ਹੈ। ਇਸਲਈ, ਪਪੀਤੇ ਦੀ ਪਨੀਰੀ 25ਣ10 ਸੈਂਟੀਮੀਟਰ ਆਕਾਰ ਦੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ । ਇਨ੍ਹਾਂ ਲਿਫਾਫਿਆਂ 126 127 ਦੇ ਹੇਠਲੇ ਹਿੱਸੇ ਤੇ 1 ਮਿਲੀਮੀਟਰ ਚੌੜੇ 8-10 ਛੇਕ ਕੀਤੇ ਜਾਂਦੇ ਹਨ ਤਾਂ ਕਿ ਵਾਧੂ ਪਾਣੀ ਬਾਹਰ ਨਿੱਕਲ ਸਕੇ । ਲਿਫਾਫਿਆਂ ਨੂੰ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੀ ਬਰਾਬਰ ਦੀ ਮਾਤਰਾ ਵਿੱਚ ਮਿਲਾ ਕੇ ਭਰ ਲਉ । ਲਿਫਾਫਿਆਂ ਵਿੱਚ ਜੁਲਾਈ ਦੇ ਦੂਜੇ ਹਫ਼ਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ ਤੱਕ ਬੀਜ ਲਗਾਉ । ਇੱਕ ਲਿਫਾਫੇ ਵਿੱਚ 2-3 ਬੀਜ ਲਾਉ । ਉੱਗੇ ਹੋਏ ਪੌਦਿਆਂ ਵਿੱਚ ਇੱਕ ਨਰੋਆ ਪੌਦਾ ਛੱਡ ਕੇ ਬਾਕੀ ਨੂੰ ਪੁੱਟ ਦਿਉ। ਪੌਦੇ ਉੱਗਣ ਤੋਂ ਬਾਅਦ ਇਨ੍ਹਾਂ ਨੂੰ ਪੌਲੀਥੀਨ ਦੇ ਲਿਫਾਫਿਆਂ ਵਿਚਲੀ ਮਿੱਟੀ ਨੂੰ 0.2% ਕੈਪਟਾਨ ਨਾਲ ਚੰਗੀ ਤਰ੍ਹਾਂ ਗਿੱਲੀ ਕਰ ਦਿਉ । ਪਨੀਰੀ ਸਤੰਬਰ-ਅਕਤੂਬਰ ਵਿੱਚ ਲਾਉਣ ਲਈ ਤਿਆਰ ਹੋ ਜਾਵੇਗੀ ।

ਬੂਟੇ ਲਾਉਣ ਦਾ ਸਮਾਂ ਅਤੇ ਢੰਗ: 1.5ਣ1.5 ਮੀਟਰ ਦੀ ਦੂਰੀ ਤੇ 50ਣ50ਣ50 ਸੈਂਟੀਮੀਟਰ ਆਕਾਰ ਦੇ ਟੋਏ ਪੁੱਟੋ । ਟੋਇਆਂ ਨੂੰ ਬਰਾਬਰ ਦੀ ਮਾਤਰਾ ਵਿੱਚ ਗਲੀ-ਸੜੀ ਰੂੜੀ ਅਤੇ ਮਿੱਟੀ ਮਿਲਾ ਕੇ ਭਰੋ । ਟੋਏ ਨੂੰ ਹਲਕੀ ਸਿੰਚਾਈ ਕਰੋ ਤਾਂ ਕਿ ਟੋਏ ਵਿਚਲੀ ਮਿੱਟੀ ਚੰਗੀ ਤਰ੍ਹਾਂ ਬੈਠ ਜਾਵੇ।ਸੁਰੱਖਿਅਤ ਢਾਂਚਿਆਂ ਵਿੱਚ ਪਪੀਤੇ ਦੀ ਰੈਡ ਲੇਡੀ-786 ਕਿਸਮ ਨੂੰ 1.8ਣ1.8 ਮੀਟਰ ਦੇ ਫਾਸਲੇ ਤੇ ਲਾਉਣਾ ਚਾਹੀਦਾ ਹੈ ।

- Advertisement -

ਖਾਦਾਂ: ਹਰ ਬੂਟੇ ਨੂੰ 1.25 ਕਿਲੋ ਖਾਦ ਦਾ ਮਿਸ਼ਰਣ (ਯੂਰੀਆ, ਸੁਪਰਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ 1:2:1/3 ਅਨੁਪਾਤ ਵਿੱਚ) ਸਾਲ ਵਿੱਚ ਦੋ ਵਾਰ ਪਹਿਲਾਂ ਫਰਵਰੀ ਤੇ ਫਿਰ ਅਗਸਤ ਵਿੱਚ ਪਾਉ । ਇਸ ਦੇ ਨਾਲ ਹੀ 20 ਕਿਲੋ ਰੂੜੀ ਦੀ ਖਾਦ ਵੀ ਪ੍ਰਤੀ ਬੂਟਾ ਪਾਉ।
ਨਦੀਨਾਂ ਨੂੰ ਕਾਬੂ ਕਰਨਾ: ਪਪੀਤੇ ਦੀ ਫਸਲ ਉੱਪਰ ਕਿਸੇ ਵੀ ਨਦੀਨਨਾਸ਼ਕ ਦਾ ਉਪਯੋਗ ਪੱਤਿਆਂ ਨੂੰ ਸਾੜ ਦਿੰਦਾ ਹੈ।ਇਸਲਈ ਨਦੀਨਾਂ ਨੂੰ ਕਾਬੂ ਕਰਨ ਲਈ ਗੋਡੀ ਹੀ ਢੁੱਕਵਾਂ ਤਰੀਕਾ ਹੈ। ਇਸ ਤੋਂ ਬਿਨਾਂ ਪਰਾਲੀ ਦੀ ਵਰਤੋਂ ਨਾਲ ਵੀ ਨਦੀਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।

ਫ਼ਲਾਂ ਨੂੰ ਪਕਾਉਣਾ: ਪਪੀਤੇ ਦੀ ਕਿਸਮ ‘ਰੈਡ ਲੇਡੀ 786’ ਦੇ ਪੱਕਣ ਲਈ ਪੂਰੇ ਤਿਆਰ ਫ਼ਲਾਂ ਨੂੰ ਸਰਦੀਆਂ ਵਿੱਚ ਰੰਗ ਬਦਲਣ ਦੀ ਅਵਸਥਾ ਤੇ ਤੋੜ ਕੇ ਕਾਗਜ਼ ਵਿੱਚ ਲਪੇਟਣ ਤੋਂ ਬਾਅਦ 25 ਡਿਗਰੀ ਸੈਂਟੀਗਰੇਡ ਤਾਮਪਾਨ ਤੇ ਰੱਖ ਕੇ 72 ਤੋਂ 96 ਘੰਟਿਆਂ ਵਿੱਚ ਪਕਾਇਆ ਜਾ ਸਕਦਾ ਹੈ ।
ਪੌਦ-ਸੁਰੱਖਿਆ

ਕੀੜੇ ਅਤੇ ਬਿਮਾਰੀਆਂ: ਚੇਪਾ ਅਤੇ ਚਿੱਟੀ ਮੱਖੀ ਦੇ ਪੂੰਗ ਅਤੇ ਵੱਡੇ ਕੀੜੇ ਬੂਟੇ ਦਾ ਰਸ ਚੂਸਦੇ ਹਨ । ਚੇਪਾ ਧੱਬਿਆਂ ਦੇ ਰੋਗ ਨੂੰ ਫੈਲਾਉਂਦਾ ਹੈ । ਜਦਕਿ ਚਿੱਟੀ ਮੱਖੀ ਗੁੱਛਾ-ਮੁੱਛਾ ਬਿਮਾਰੀ ਨੂੰ ਫੈਲਾਉਂਦੀ ਹੈ। ਇਹਨਾਂ ਕੀੜਿਆਂ ਨੂੰ ਕਾਬੂ ਕਰਨ ਲਈ ਕਿਸਾਨ ਵੀਰਾਂ ਨੂੰ ਸੁਰੱਖਿਅਤ ਹਾਲਤਾਂ ਵਿੱਚ ਕਾਸ਼ਤ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਧੱਬਿਆਂ ਦਾ ਰੋਗ ਵੀ ਪਪੀਤੇ ਦੀ ਵਪਾਰਕ ਦਿੱਖ ਨੂੰ ਘਟਾਉਂਦਾ ਹੈ। ਇਸ ਬਿਮਾਰੀ ਦਾ ਹਮਲਾ ਬੂਟੇ ਦੇ ਹਰ ਪੜਾਅ ਤੇ ਹੁੰਦਾ ਹੈ। ਇਸ ਬਿਮਾਰੀ ਨਾਲ ਵਧ ਰਹੇ ਫ਼ਲਾਂ ਤੇ ਧੱਬੇ ਪੈ ਜਾਂਦੇ ਹਨ ਅਤੇ ਇਨ੍ਹਾਂ ਉੱਪਰ ਗੁਲਾਬੀ ਰੰਗ ਦੀ ਉੱਲੀ ਦਾ ਧੂੜਾ ਲੱਗ ਜਾਂਦਾ ਹੈ। ਰੋਗੀ ਬੂਟਿਆਂ ਦੇ ਪੱਤੇ ਵੀ ਠੀਕ ਨਹੀਂ ਰਹਿੰਦੇ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਹਮਲੇ ਵਾਲੇ ਫ਼ਲ ਤੋੜ ਕੇ ਨਸ਼ਟ ਕਰ ਦੇਣ ਅਤੇ ਜਲ ਨਿਕਾਸੀ ਦਾ ਉਚਿੱਤ ਪ੍ਰਬੰਧ ਕਰਨ। ਬਾਗ ਵਿੱਚ ਪਾਣੀ ਦੇ ਜਿਆਦਾ ਸਮੇਂ ਤੱਕ ਖੜਣ ਕਰਕੇ ਬੂਟੇ ਦੀਆਂ ਜੜ੍ਹਾਂ ਅਤੇ ਤਣਾ ਗਲ ਜਾਂਦੇ ਹਨ। ਇਹ ਤਣੇ ਦਾ ਗਲਣਾ ਉੱਪਰ ਵੱਲ ਵੱਧਦਾ ਹੈ। ਇਸ ਨਾਲ ਪੱਤੇ ਪੀਲੇ ਹੋ ਜਾਂਦੇ ਹਨ। ਬੂਟੇ ਅਤੇ ਫ਼ਲ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟਾ ਮਰ ਜਾਦਾ ਹੈ। ਇਸ ਬਿਮਾਰੀ ਨੂੰ ਕਾਬੂ ਕਰਨ ਲਈ ਚੰਗਾ ਜਲ ਨਿਕਾਸ ਕਰੋ ਅਤੇ ਹਮਲੇ ਵਾਲੇ ਸਾਰੇ ਬੂਟੇ ਪੁੱਟ ਕੇ ਨਸ਼ਟ ਕਰ ਦਿਉ।

-ਮੋਨਿਕਾ ਗੁਪਤਾ ਅਤੇ ਮਨਦੀਪ ਸਿੰਘ ਗਿੱਲ
(ਫ਼ਲ ਵਿਗਿਆਨ ਵਿਭਾਗ, ਪੀ.ਏ.ਯੂ, ਲੁਧਿਆਣਾ)

- Advertisement -
Share this Article
Leave a comment