ਟਾਟਾ ਦੀ ਨੂੰਹ ਨੇ ਸੰਭਾਲੀ ਆਪਣੇ ਪਿਤਾ ਦੀ ਵਿਰਾਸਤ, ਹੁਣ ਕਾਰ ਕੰਪਨੀ ਦਾ ਦੇਖੇਗੀ ਕੰਮ ਕਾਜ

Global Team
3 Min Read

ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਘਰਾਣਿਆਂ ਵਿੱਚੋਂ ਇੱਕ ਟਾਟਾ ਪਰਿਵਾਰ ਦੀ ਨੂੰਹ ਮਾਨਸੀ ਟਾਟਾ ਨੇ ਵੀਰਵਾਰ ਨੂੰ ਆਪਣੇ ਪਿਤਾ ਦੀ ਵਿਰਾਸਤ ਸੰਭਾਲ ਲਈ ਹੈ। ਹੁਣ ਉਹ ਆਪਣੇ ਪਿਤਾ ਦੁਆਰਾ ਸਥਾਪਿਤ ਕਾਰ ਕੰਪਨੀ ਨੂੰ ਸੰਭਾਲੇਗੀ, ਜਿਸ ਨੂੰ ਉਸਦੇ ਪਿਤਾ ਜਾਪਾਨ ਤੋਂ ਭਾਰਤ ਲਿਆਏ ਸਨ। ਇਸ ਕੰਪਨੀ ਨੂੰ ਭਾਰਤ ਲਿਆਉਣ ਤੋਂ ਪਹਿਲਾਂ ਉਸ ਦੇ ਪਿਤਾ ਨੇ ਜਾਪਾਨ ਵਿਚ ਕੰਪਨੀ ਦੀ ਫੈਕਟਰੀ ਦੇ ਸ਼ਾਪ ਫਲੋਰ ‘ਤੇ ਮਹੀਨੇ ਬਿਤਾਏ ਸਨ।

ਅਸੀਂ ਗੱਲ ਕਰ ਰਹੇ ਹਾਂ ਟੋਇਟਾ ਕਿਰਲੋਸਕਰ ਮੋਟਰ ਕੰਪਨੀ ਦੀ। ਮਾਨਸੀ ਟਾਟਾ ਕੰਪਨੀ ਦੇ ਮਰਹੂਮ ਮੁਖੀ ਵਿਕਰਮ ਕਿਰਲੋਸਕਰ ਦੀ ਇਕਲੌਤੀ ਬੇਟੀ ਹੈ। ਟੋਇਟਾ ਦੇਸ਼ ਵਿੱਚ ਇਨੋਵਾ ਅਤੇ ਫਾਰਚੂਨਰ ਵਰਗੀਆਂ ਲਗਜ਼ਰੀ SUV ਕਾਰਾਂ ਵੇਚਦੀ ਹੈ।ਖਬਰਾਂ ਮੁਤਾਬਕ ਵਾਹਨ ਕੰਪਨੀ ਟੋਇਟਾ ਕਿਰਲੋਸਕਰ ਮੋਟਰ ਨੇ ਵਿਕਰਮ ਕਿਰਲੋਸਕਰ ਦੀ ਬੇਟੀ ਮਾਨਸੀ ਟਾਟਾ ਨੂੰ ਤੁਰੰਤ ਪ੍ਰਭਾਵ ਨਾਲ ਨਵੀਂ ਉਪ ਚੇਅਰਪਰਸਨ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਉਹ ਟੋਇਟਾ ਕਿਰਲੋਸਕਰ ਆਟੋ ਪਾਰਟਸ (ਟੀ.ਕੇ.ਏ.ਪੀ.) ਦੀ ਵਾਈਸ ਚੇਅਰਪਰਸਨ ਵੀ ਬਣੇਗੀ।

ਮਾਨਸੀ ਪਹਿਲਾਂ ਹੀ ਟੋਇਟਾ ਕਿਰਲੋਸਕਰ ਮੋਟਰ ਪ੍ਰਾਈਵੇਟ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੈਂਬਰ ਹੈ। ਇਸ ਤੋਂ ਇਲਾਵਾ, ਉਹ ਟੋਇਟਾ ਕਿਰਲੋਸਕਰ ਦੇ ਕਾਰਪੋਰੇਟ ਫੈਸਲੇ ਅਤੇ ਰਣਨੀਤੀ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਮਾਨਸੀ ਦਾ ਵਿਆਹ ਰਤਨ ਟਾਟਾ ਦੇ ਸੌਤੇਲੇ ਭਰਾ ਨੋਏਲ ਟਾਟਾ ਦੇ ਬੇਟੇ ਨੇਵਿਲ ਨਾਲ 2019 ਵਿੱਚ ਹੋਇਆ ਸੀ। ਇਸ ਰਿਸ਼ਤੇ ਨਾਲ ਉਹ ਟਾਟਾ ਪਰਿਵਾਰ ਦੀ ਨੂੰਹ ਬਣ ਗਈ। ਟੋਇਟਾ ਨੂੰ ਭਾਰਤ ਲਿਆਉਣ ਦਾ ਸਿਹਰਾ ਵਿਕਰਮ ਕਿਰਲੋਸਕਰ ਨੂੰ ਜਾਂਦਾ ਹੈ। ਵਿਕਰਮ ਕਿਰਲੋਸਕਰ ਦੀ ਪਿਛਲੇ ਸਾਲ ਨਵੰਬਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਨੇ ਮਾਨਸੀ ਟਾਟਾ ਦੀ ਨਿਯੁਕਤੀ ਬਾਰੇ ਸ਼ੇਅਰ ਬਾਜ਼ਾਰ ਨੂੰ ਸੂਚਿਤ ਕਰ ਦਿੱਤਾ ਹੈ।

Toyota Kirloskar Motor ਦੇ MD ਅਤੇ CEO ਮਾਸਾਕਾਜ਼ੂ ਯੋਸ਼ੀਮੁਰਾ ਦਾ ਕਹਿਣਾ ਹੈ ਕਿ ਮਾਨਸੀ ਟਾਟਾ ਨੂੰ ਭਾਰਤ ਦੇ ਕਾਰ ਬਾਜ਼ਾਰ ਦੀ ਚੰਗੀ ਸਮਝ ਹੈ। ਇਸ ਦੇ ਨਾਲ, ਉਹ ਟੀਮ ਦੀ ਇੱਕ ਉਤਸ਼ਾਹਜਨਕ ਲੀਡਰ ਰਹੀ ਹੈ, ਉਸ ਦੇ ਆਉਣ ਨਾਲ ਟੋਇਟਾ ਮੋਟਰਜ਼ ਨੂੰ ਮਜ਼ਬੂਤੀ ਮਿਲੇਗੀ। ਮਾਨਸੀ ਦੇ ਪਿਤਾ ਵਿਕਰਮ ਨੇ ਕਾਫੀ ਜੱਦੋ ਜਹਿਦ ਤੋਂ ਬਾਅਦ ਟੋਇਟਾ ਨੂੰ ਭਾਰਤ ਲਿਆਂਦਾ। ਉਨ੍ਹਾਂ ਦੀ ਮੌਤ ਤੋਂ ਬਾਅਦ, TVS ਮੋਟਰ ਕੰਪਨੀ ਦੇ ਵੇਣੂ ਸ਼੍ਰੀਨਿਵਾਸਨ ਨੇ ਇੱਕ ਯਾਦ ਵਿੱਚ ਲਿਖਿਆ, “ਮੈਂ ਵਿਕਰਮ ਨੂੰ ਪਿਛਲੇ 40 ਸਾਲਾਂ ਤੋਂ ਜਾਣਦਾ ਹਾਂ। ਉਸਨੇ ਇਸਨੂੰ ਟੋਇਟਾ ਨਾਲ ਭਾਈਵਾਲੀ ਕਰਨ ਲਈ ਆਪਣੀ ਟੀਮ ਦੇ ਇੰਜੀਨੀਅਰਾਂ ‘ਤੇ ਨਹੀਂ ਛੱਡਿਆ। ਸਗੋਂ ਉਨ੍ਹਾਂ ਦੇ ਜਨਰਲ ਮੈਨੇਜਰ ਨਾਲ ਟੋਇਟਾ ਦੀ ਫੈਕਟਰੀ ਦੇ ਸ਼ਾਪ ਫਲੋਰ ‘ਤੇ ਕਈ ਮਹੀਨੇ ਬਿਤਾਏ।”

- Advertisement -

 

Share this Article
Leave a comment