ਪਰਮੀਸ਼ ਨੇ ਸ਼ੈਰੀ ‘ਤੇ ਰੱਜ ਕੇ ਕੱਢੀ ਭੜਾਸ, ਕਿਹਾ, ‘ਤੂੰ ਨਜ਼ਰਾਂ ‘ਚੋਂ ਗਿਰ ਗਿਆ’, ਸ਼ੈਰੀ ਨੇ ਵੀ ਦਿੱਤਾ ਠੋਕਵਾਂ ਜਵਾਬ

TeamGlobalPunjab
4 Min Read

ਚੰਡੀਗੜ੍ਹ – ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੇ ਹਨ। ਉਸ ਨੇ ਆਪਣੇ ਵਿਆਹ ‘ਚ ਕਰੀਬੀ ਦੋਸਤਾਂ ਤੇ ਕੁਝ ਖ਼ਾਸ ਰਿਸ਼ਤੇਦਾਰਾਂ ਨੂੰ ਹੀ ਸੱਦਾ ਦਿੱਤਾ ਸੀ।

ਇਸ ਵਿਆਹ ਦੌਰਾਨ ਸ਼ੈਰੀ ਮਾਨ ਫੋਨ ਜਮ੍ਹਾ ਕਰਵਾਉਣ ਨੂੰ ਲੈ ਕੇ ਨਾਰਾਜ਼ ਹੋ ਗਏ ਸਨ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ, ਜੋ ਕਿ ਹਾਲੇ ਤੱਕ ਜਾਰੀ ਹੈ। ਸ਼ੈਰੀ ਮਾਨ ਨੇ ਵਿਆਹ ਵਾਲੇ ਦਿਨ ਹੀ ਪਰਮੀਸ਼ ਵਰਮਾ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਗਾਲ੍ਹਾਂ ਕੱਢੀਆਂ ਤੇ ਉਸ ਵੇਲੇ ਪਰਮੀਸ਼ ਨੇ ਫਿਰ ਵੀ ਸ਼ੈਰੀ ਦਾ ਧੰਨਵਾਦ ਕੀਤਾ।

ਪਰ ਹੁਣ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਸ਼ੈਰੀ ਮਾਨ ‘ਤੇ ਭੜਾਸ ਕੱਢੀ ਹੈ। ਪਰਮੀਸ਼ ਵਰਮਾ ਨੇ ਆਪਣੀ ਇੰਸਟਾ ਸਟੋਰੀ ‘ਚ ਲਿਖਿਆ, ‘ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ…ਪੰਜ ਸਾਲ ਭਰਾ ਵਾਲੀ ਇੱਜ਼ਤ ਦਿੱਤੀ ਹੈ, ਇੱਕ ਵਾਰ ਮਾਂ ਭੈਣ ਦੀ ਗਾਲ ਸੁਣ ਲਈ, ਅਗਲੀ ਵਾਰ ਸੋਚ ਕੇ। ਮੇਰੀ ਮਾਂ ਦੀ ਨਹੀਂ ਨਾ ਸਹੀ, ਜੇ ਆਪਣੀ ਮਾਂ ਦੀ ਰਿਸਪੈਕਟ ਕਰਦਾ ਤਾਂ ਉਸ ਦੀ ਸਹੁੰ ਖਾ ਕੇ ਸੱਚ ਦੱਸੀ, ਫੋਨ ‘ਤੇ ਇਨਵਾਈਟ ਦੇਣ ਤੋਂ ਚਾਰ ਦਿਨ ਪਹਿਲਾਂ ਦੱਸਿਆ ਸੀ ਕੇ ਨਹੀਂ ! ਕਿ ਬਾਈ ਫੈਮਿਲੀ ਦੇ ਕਿਸੇ ਮੈਂਬਰ ਕੋਲ ਫੋਨ ਨਹੀਂ ਹੋਣਾ। ਨਾਂ ਲੈ ਕੇ ਆਈਓ 130 ਬੰਦਿਆ ‘ਚੋਂ ਤੂੰ ਬਾਈ ਇੱਕਲਾ ਸਟਾਰ ਸੀ?

- Advertisement -

ਪਰਮੀਸ਼ ਨੇ ਅੱਗੇ ਲਿਖਿਆ, ‘ਨਾਲੇ ਵਿਆਹ ਦੇਖਣ ਆਇਆ ਸੀ, ਆਸ਼ੀਰਵਾਦ ਦੇਣ ਆਇਆ ਸੀ ਜਾ ਸਟੰਟ ਖੇਡਣ ? ਜੇ ਫੋਨ ਤੇਰੇ ਕੋਲ ਹੁੰਦਾ ਤਾਂ ਕੱਢਣਾ ਫਿਰ ਵੀ ਤੂੰ ਜਲੂਸ ਹੀ ਸੀ। ਜਦੋਂ ਯਾਰੀ ਲੱਗ ਜਾਵੇ ਕੀ ਰੌਲੇ ਜਾਤਾਂ-ਪਾਤਾਂ ਦੇ। ਦਿਲ ‘ਚ ਜ਼ਹਿਰ ਲੈ ਕੇ ਫਿਰਦਾ …ਗਾਣੇ ਯਾਰ ਅਣਮੁੱਲੇ…ਇੰਨੀਂ ਨਫਰਤ?’

ਉਥੇ ਹੀ ਪਰਮੀਸ਼ ਵਰਮਾ ਨੇ ਆਪਣੀ ਅਗਲੀ ਸਟੋਰੀ ‘ਚ ਲਿਖਿਆ, ‘ਤੇਰੀ ਬੇਬੇ ਨੂੰ ਮੈਂ ਵੀ ਬੇਬੇ ਕਿਹਾ ਸੀ, ਯਾਰਾਂ ਵਾਲੀ ਕਰਦਾ ਗੁੱਸਾ ਜਿੰਨਾ ਮਰਜ਼ੀ ਕਰਦਾ, ਸਿਰ ਮੱਥੇ ਪਰ ਜਦੋਂ ਤੂੰ ਲਾਈਵ ਹੋ ਕੇ ਗਾਲ੍ਹਾਂ ਕੱਢੀਆਂ ਦਿਲ ਦੁਖਿਆ, ਤੂੰ ਨਜ਼ਰਾਂ ‘ਚੋਂ ਗਿਰ ਗਿਆ ਬਾਈ।’

ਇਸ ਤੋਂ ਇਲਾਵਾ ਪਰਮੀਸ਼ ਨੇ ਕਿਹਾ, ‘ਕਿਸੇ ਦੀ ਮਾਂ ਨੂੰ ਮਾਂ ਕਹਿ ਕੇ ਦਾਰੂ ਪੀ ਕੇ ਗਾਲ੍ਹਾਂ ਕੱਢਣ ਵਾਲੇ ਨਾਲ ਯਾਰੀ ਮੇਰੇ ਤੋਂ ਨਹੀਂ ਨਿਭਾਈ ਜਾਣੀ। ਰਹੀ ਗੱਲ ਡਰੇਕ ਦੀ ਮੈਂ ਪਰਮੀਸ਼ ਵਰਮਾ ਬਣ ਕੇ ਹੀ ਬਹੁਤ ਖੁਸ਼ ਹਾਂ। ਮੇਰੇ ਵਾਹਿਗੁਰੂ ਨੇ ਮੈਨੂੰ ਬਹੁਤ ਕੁਝ ਦਿੱਤਾ। ਐਦਾਂ ਦਾ ਸ਼ੈਰੀ ਮਾਨ ਮੈਂ ਬਣਨਾ ਵੀ ਨਹੀਂ ਕਿ ਕੱਲ੍ਹ ਨੂੰ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਗਾਲ੍ਹਾਂ ਕੱਢਦਾ ਫਿਰਾਂ। ਐਸੀ ਉਸਤਾਦੀ ਨਹੀਂ ਚਾਹੀਦੀ।’

- Advertisement -

ਉਥੇ ਹੀ ਪਰਮੀਸ਼ ਵਰਮਾ ਦੀਆਂ ਪੋਸਟਾਂ ਦੇ ਜਵਾਬ ਵਿੱਚ ਸ਼ੈਰੀ ਮਾਨ ਨੇ ਵੀ ਪੋਸਟ ਕੀਤੀ ਤੇ ਲਿਖਿਆ, ‘ਗੱਲਾਂ ਤਾਂ ਬਹੁਤ ਨੇ ਦੱਸਣ ਆਲੀਆਂ ਪਰ ਛੱਡੋ ਯਾਰ ਖ਼ਤਮ ਕਰੋ। ਜੋ ਮੇਰੇ ਦਿਲ ਵਿੱਚ ਸੀ ਮੈਂ ਬਿਆਨ ਕਰ ਦਿੱਤਾ ਬਸ ਹੁਣ ਤੂੰ ਖੁਸ਼ ਰਹਿ ਆਪਣੇ ਲਾਈਫ ‘ਚ ਤੇ ਮੈਂ ਆਪਣੀ ‘ਚ। ਬਾਕੀ ਮੇਰੇ ਯਾਰਾਂ ਨੂੰ ਪਤਾ ਮੇਰੀ ਯਾਰੀ ਦਾ ਤੇ ਫੈਨਜ਼ ਨੂੰ ਮੇਰਾ… ਮੇਰੇ ਵੱਲੋਂ ਤੈਨੂੰ ਦਿਲੋਂ ਮੁਬਾਰਕ।’

ਇਸ ਤੋਂ ਇਲਾਵਾ ਸ਼ੈਰੀ ਨੇ ਕਿਹਾ, ‘ਮੈਂ ਬਸ ਆਪਣੇ ਕਰੀਅਰ ‘ਚ ਆਹੀ ਖੱਟਿਆ। ਬਾਈ ਕੋਈ ਚੱਕਰ ਨਹੀਂ ਤੂੰ ਮੇਰੇ ਵਿਆਹ ‘ਚ ਆ ਜੀ ਨਾਲੇ ਜਿੰਨਾ ਮਰਜ਼ੀ ਗੰਦ ਪਾ ਲਵੀਂ। ਲਬ ਜੂ ਆ ਤੁਹਾਨੂੰ ਸਾਰਿਆਂ ਨੂੰ ਬਸ ਇਮੋਸ਼ਨਲ ਹੋ ਜਾਨਾ ਮੈਂ ਆਹ ਮੈਸੇਜ ਦੇਖ ਕੇ। ਬਸ ਫੋਨ ਨਾ ਜਮ੍ਹਾਂ ਕਰਵਾਇਓ ਮੇਰੇ ਤੋਂ ਹੁਣ ਝੱਲਿਆ ਨਹੀਂ ਜਾਣਾ।’

Share this Article
Leave a comment