ਤਰਨ ਤਾਰਨ ਦਾ ਪਿੰਡ ਬਣਿਆ ਪੁਲਿਸ ਛਾਉਣੀ! ਚਾਰੇ ਪਾਸੇ ਹੋਈ ਪੁਲਿਸ ਹੀ ਪੁਲਿਸ, ਜਾਣੋ ਵਜ੍ਹਾ

TeamGlobalPunjab
1 Min Read

ਤਰਨਤਾਰਨ :  ਅੰਮ੍ਰਿਤਸਰ ਖੇਮਕਰਨ ਰੋਡ ਤੇ ਪਿੰਡ ਮੰਨਣ ਵਿਚ ਬਣਨ ਵਾਲੇ ਟੋਲ ਪਲਾਜਾ ਦਾ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ 6 ਮਹੀਨਿਆਂ ਤੋਂ ਲਗਤਾਰ ਵਿਰੋਧ ਕੀਤਾ ਜਾ ਰਿਹਾ ਹੈ ਪਰ ਅੱਜ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਕੀਤੀ ਜਾਣ ਵਾਲੀ ਨਿਸ਼ਾਨਦੇਹੀ ਨੂੰ ਲੈ ਕੇ ਸਾਰਾ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਸ ਥਾਂ ਤੇ ਬਾਬਾ ਬੁੱਢਾਂ ਦਾ ਧਾਰਮਿਕ ਸਥਾਨ ਹੋਣ ਕਾਰਨ ਉਹਨਾਂ ਮੰਗ ਕੀਤੀ ਹੈ ਕਿ ਇਸ ਥਾਂ ਤੇ ਟੋਲ ਪਲਾਜ਼ਾ ਨਾ ਲਗਾਇਆ ਜਾਵੇ । ਉੱਧਰ ਡੀਐੱਸਪੀ ਸਿਟੀ ਤਰਨਤਾਰਨ ਸੁੱਚਾ ਸਿੰਘ ਬੱਲ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਭੜਕੇ ਹੋਏ ਜਥੇਬੰਦੀ ਆਗੂਆਂ ਨੇ ਕੈਪਟਨ ਸਰਕਾਰ ਵਿਰੁੱਧ ਵੀ ਨਾਅਰੇਬਾਜੀ ਕੀਤੀ।

Share this Article
Leave a comment