ਲੰਦਨ: ਬ੍ਰਿਟੇਨ ਦੇ ਪਹਿਲੇ ਦਸਤਾਰਧਾਰੀ ਐੱਮਪੀ ਤਨਮਨਜੀਤ ਸਿੰਘ ਢੇਸੀ ਦੀ 86 ਸਾਲਾ ਨਾਨੀ ਜੀ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਖੁਦ ਤਨਮਨਜੀਤ ਸਿੰਘ ਢੇਸੀ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਹੈ।
Bid farewell to my grandmother: family matriarch, formidable personality and glue binding our family.
Travesty is couldn’t even carry her coffin on our shoulders, mourn properly and give her a befitting send-off.
Apologies to her and all we couldn’t invite to funeral.
May she RIP pic.twitter.com/53x5oAlJeM
— Tanmanjeet Singh Dhesi MP (@TanDhesi) April 24, 2020
ਮਿਲੀ ਜਾਣਕਾਰੀ ਮੁਤਾਬਕ ਉਹ ਇੰਗਲੈਂਡ ਦੇ ਸ਼ਹਿਰ ਗ੍ਰੇਜ਼ੈਡ ਵਿੱਚ ਰਹਿੰਦੇ ਸਨ। ਉਹ ਨਾਮਵਾਰ ਪੰਥਕ ਆਗੂ ਰਾਮ ਸਿੰਘ ਦੀ ਪਤਨੀ ਸਨ ਤੇ ਇਥੇ ਉਨ੍ਹਾਂ ਦਾ ਪਿੰਡ ਨਵਾਂ ਸ਼ਹਿਰ ਨੇੜੇ ਜੰਡਿਆਲੀ ਹੈ।
ਐਮਪੀ ਤਨਮਨਜੀਤ ਸਿੰਘ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਉਹ ਆਖਰੀ ਵਾਰ ਆਪਣੀ ਨਾਨੀ ਦੀ ਅਰਥੀ ਨੂੰ ਨਾ ਤਾਂ ਮੋਢਾ ਦੇ ਸਕੇ ਤੇ ਨਾ ਹੀ ਰਿਸ਼ਤੇਦਾਰਾਂ ਤੇ ਹੋਰ ਸਕੇ ਸਬੰਧੀਆਂ ਨੂੰ ਸੱਦ ਸਕੇ। ਪ੍ਰਮਾਤਮਾ ਉਨ੍ਹਾ ਦੀ ਰੂਹ ਨੂੰ ਸ਼ਾਂਤੀ ਬਖਸ਼ੇ।