Home / News / ਦੁਖਦਾਈ ਖਬਰ ! ਐੱਮਪੀ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰਕ ਮੈਂਬਰ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ

ਦੁਖਦਾਈ ਖਬਰ ! ਐੱਮਪੀ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰਕ ਮੈਂਬਰ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ

ਲੰਦਨ: ਬ੍ਰਿਟੇਨ ਦੇ ਪਹਿਲੇ ਦਸਤਾਰਧਾਰੀ ਐੱਮਪੀ ਤਨਮਨਜੀਤ ਸਿੰਘ ਢੇਸੀ ਦੀ 86 ਸਾਲਾ ਨਾਨੀ ਜੀ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਖੁਦ ਤਨਮਨਜੀਤ ਸਿੰਘ ਢੇਸੀ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਉਹ ਇੰਗਲੈਂਡ ਦੇ ਸ਼ਹਿਰ ਗ੍ਰੇਜ਼ੈਡ ਵਿੱਚ ਰਹਿੰਦੇ ਸਨ। ਉਹ ਨਾਮਵਾਰ ਪੰਥਕ ਆਗੂ ਰਾਮ ਸਿੰਘ ਦੀ ਪਤਨੀ ਸਨ ਤੇ ਇਥੇ ਉਨ੍ਹਾਂ ਦਾ ਪਿੰਡ ਨਵਾਂ ਸ਼ਹਿਰ ਨੇੜੇ ਜੰਡਿਆਲੀ ਹੈ।

ਐਮਪੀ ਤਨਮਨਜੀਤ ਸਿੰਘ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਉਹ ਆਖਰੀ ਵਾਰ ਆਪਣੀ ਨਾਨੀ ਦੀ ਅਰਥੀ ਨੂੰ ਨਾ ਤਾਂ ਮੋਢਾ ਦੇ ਸਕੇ ਤੇ ਨਾ ਹੀ ਰਿਸ਼ਤੇਦਾਰਾਂ ਤੇ ਹੋਰ ਸਕੇ ਸਬੰਧੀਆਂ ਨੂੰ ਸੱਦ ਸਕੇ। ਪ੍ਰਮਾਤਮਾ ਉਨ੍ਹਾ ਦੀ ਰੂਹ ਨੂੰ ਸ਼ਾਂਤੀ ਬਖਸ਼ੇ।

Check Also

ਜਲੰਧਰ ‘ਚ 44 ਅਤੇ ਪਠਾਨਕੋਟ ‘ਚ 29 ਨਵੇਂ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ ਤੇਜੀ ਨਾਲ ਵੱਧ ਰਿਹਾ ਹੈ। ਇਸ …

Leave a Reply

Your email address will not be published. Required fields are marked *