ਪੰਜਾਬ ਪੁਲਿਸ ਤੇ BSF ਨੇ ਫਿਰੋਜ਼ਪੁਰ ਤੋਂ 5 AK-47 ਰਾਈਫਲਾਂ ਤੇ 5 ਪਿਸਤੌਲ ਕੀਤੇ ਬਰਾਮਦ

Rajneet Kaur
1 Min Read

ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਟਵੀਟ ਵਿੱਚ ਦੱਸਿਆ ਕਿ ਪੰਜਾਬ ਪੁਲਿਸ ਨੇ ਬੀਐੱਸਐੱਫ ਨਾਲ ਸਾਂਝੇ ਅਪਰੇਸ਼ਨ ਦੌਰਾਨ ਫਿਰੋਜ਼ਪੁਰ ਵਿਚੋਂ ਪੰਜ ਏਕੇ-47 ਰਾਈਫਲਾਂ, ਪੰਜ ਪਿਸਤੌਲ ਅਤੇ ਨੌਂ ਮੈਗਜ਼ੀਨ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ 13 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਰਚ ਅਪਰੇਸ਼ਨ ਦੌਰਾਨ ਤਰਨਤਾਰਨ ਵਿਖੇ ਖੇਮਕਰਨ ਪੁਲਿਸ ਪਾਰਟੀ ਕਸਬਾ ਕਲਸ ਦੇ ਖੇਤਾਂ ਨਜਦੀਕ ਪਹੁੰਚੀ ਤਾਂ ਕਲਸ ਪਿੰਡ ਦੇ ਮੇਜਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਕਲਸ ਦੇ ਖੇਤਾਂ ਵਿੱਚ ਪਾਕਿ ਡਰੋਨ ਬਰਾਮਦ ਹੋਇਆ ਸੀ । ਇਸ  ਤੋਂ ਬਾਅਦ ਕੁਝ ਦੂਰੀ ‘ਤੇ ਇੱਕ ਵੱਡਾ ਪੈਕਟ ਮਿਲਿਆ ਸੀ, ਜਿਸ ਵਿੱਚੋ 6 ਪੈਕਟ ਹੈਰੋਇਨ ਬਰਾਮਦ ਹੋਈ ਸੀ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment